ਸ਼ਹੀਦ ਊਧਮ ਸਿੰਘ ਦੀ 83ਵੀਂ ਬਰਸੀ ਅੱਜ, ਇੰਨੇ ਸਾਲ ਬਾਅਦ ਵੀ ਅਸਲੀ ਊਧਮ ਸਿੰਘ ਦਾ ਪਤਾ ਨਹੀਂ ਲੱਗ ਸਕਿਆ

0
3142

ਚੰਡੀਗੜ੍ਹ | ਅੱਜ ਸ਼ਹੀਦ ਊਧਮ ਸਿੰਘ ਦੀ 83ਵੀਂ ਬਰਸੀ ਹੈ। ਪਰ ਉਹਨਾਂ ਦਾ ਇੰਨੇ ਸਾਲ ਬਾਅਦ ਵੀ ਚਿਹਰਾ ਪਛਾਣ ਵਿਚ ਨਹੀਂ ਆਇਆ। ਉਹਨਾਂ ਦੇ ਆਪਣੇ ਸ਼ਹਿਰ ਸੁਨਾਮ ਵਿਚ ਅਲੱ-ਅਲੱਗ ਚਿਹਰਿਆਂ ਵਾਲੇ ਬੁੱਤ ਲੱਗੇ ਹੋਏ ਹਨ। ਉਹਨਾਂ ਦਾ ਅਸਲੀ ਚਿਹਰਾ ਕੀ ਸੀ ਕਿਸੇ ਨੂੰ ਪਤਾ ਨਹੀਂ।

ਇੰਨਾ ਹੀ ਨਹੀਂ ਸ਼ਹੀਦਾਂ ਦੇ ਘਰ ਵਿਚ ਪਈਆਂ ਫੋਟੋਆਂ ਵਿਚ ਵੀ ਉਹਨਾਂ ਦੇ ਚਿਹਰੇ ਵੱਖਰੇ-ਵੱਖਰੇ ਹਨ। ਸ਼ਹੀਦੀ ਦਿਵਸ ‘ਤੇ ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਇਸ਼ਤਿਹਾਰ ਵਿੱਚ ਸ਼ਹੀਦ ਦੀ ਵੱਖਰੀ-ਵੱਖਰੀ ਤਸਵੀਰ ਹੈ। ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਸ਼ਹੀਦ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਰੱਖੇ।

CM ਮਾਨ ਸਮੇਤ ਕੈਬਨਿਟ ਮੰਤਰੀ ਤੇ ਵਿਧਾਇਕ ਅੱਜ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਜ਼ਲੀ ਦੇਣਗੇ। ਇਸ ਦੌਰਾਨ ਹੀ ਉਹਨਾਂ ਦੇ ਅਸਲੀ ਚਿਹਰੇ ਵਾਲੀ ਤਸਵੀਰ ਦੀ ਵੀ ਮੰਗ ਉੱਠੇਗੀ।