ਚੰਡੀਗੜ੍ਹ ‘ਚ ਕੋਰੋਨਾ ਨਾਲ 80 ਸਾਲਾਂ ਬਜ਼ੁਰਗ ਨੇ ਤੋੜਿਆ ਦੰਮ, ਮੌਤਾਂ ਦੀ ਗਿਣਤੀ ਹੋਈ 7

0
638

ਚੰਡੀਗੜ੍ਹ . ਕੋਰੋਨਾ ਵਾਇਰਸ ਨਾਲ 7 ਵੀਂ ਮੌਤ ਹੋ ਗਈ ਹੈ। ਕੋਰੋਨਾ ਨਾਲ 80 ਸਾਲ ਦੇ ਬਜ਼ੁਰਗ ਨੇ ਦਮ ਤੋੜ ਦਿੱਤਾ ਹੈ। ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ 5 ਨਵੇ ਕੇਸ ਸਾਹਮਣੇ ਆਏ ਹਨ। ਇਹ ਕੇਸ ਸੈਕਟਰ 40 ,42, 32 ਅਤੇ ਸੈਕਟਰ 51 ਵਿਚੋਂ ਆਏ ਹਨ।ਚੰਡੀਗੜ੍ਹ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 492 ਕੇਸ ਸਾਹਮਣੇ ਆਏ ਹਨ ਜਿਹਨਾਂ ਵਿਚੋਂ 84 ਕੇਸ ਐਕਟਿਵ ਹਨ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ ਮਾਰਨ ਵਾਲਿਆ ਦੀ ਗਣਿਤੀ 7 ਹੋ ਚੁੱਕੀ ਹੈ ।