ਜਲੰਧਰ: ਸ਼ਹਿਰ ਵਿਚ ਕੋਰੋਨਾ ਦਿਨੋ ਦਿਨ ਘਾਤਕ ਹੁੰਦਾ ਨਜ਼ਰ ਆ ਰਿਹਾ ਹੈ। ਕੋਰੋਨਾ ਦੇ ਮਰੀਜ਼ ਦੀ ਗਿਣਤੀ ਦੇ ਨਾਲ ਨਾਲ ਕੋਰੋਨਾ ਦੇ ਕਰਕੇ ਮਾਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਦੇ 70 ਪਾਜੀਟਿਵ ਕੇਸ ਮਿਲੇ ਤੇ 6 ਲੋਕਾਂ ਦੀ ਕੋਰੋਨਾ ਦੇ ਕਰਕੇ ਮੌਤ ਹੋ ਗਈ।
ਪਿੱਛਲੇ 10 ਦਿਨਾਂ ਵਿੱਚੋ ਇੱਕ ਹੀ ਦਿਨ ਵਿੱਚ 6 ਮੌਤਾਂ ਹੋਣ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਸਹਾਇਕ ਡਾਕਟਰ ਟੀ ਪੀ ਸਿੰਘ ਨੇ ਦਸਿਆ ਹੈ ਕਿ ਵਿਭਾਗ ਨੂੰ ਬੁੱਧਵਾਰ ਨੂੰ ਅਲੱਗ ਅਲੱਗ ਲੈਬੋਟਰੀਆਂ ਵਿੱਚੋ 72 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਮਿਲੀ ਹੈ, ਜਿਨ੍ਹਾਂ ਵਿੱਚੋ 2 ਲੋਕ ਦੂਜੇ ਜ਼ਿਲ੍ਹੇ ਦੇ ਸਨ।
ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ ਜਲੰਧਰ ਵਿੱਚ ਕੁੱਲ 407044 ਲੋਕਾਂ ਦੇ ਸੈਂਪਲ ਲਏ ਗਏ ਹਨ ਜਿਸ ਦੇ ਵਿੱਚੋ 369533 ਲੋਕਾਂ ਦੀ ਰਿਪੋਰਟ ਨੇਗਿਟਿਵ ਆਈ ਹੈ, 17246 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁਕੇ ਹਨ, ਜਲੰਧਰ ਵਿੱਚ ਕੋਰੋਨਾ ਦੇ ਕਰਕੇ ਹੁਣ ਤੱਕ 591 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 841 ਐਕਟਿਵ ਕੇਸ ਹਨ।