7 ਸਾਲਾ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਸਮੂਹਿਕ ਬਲਾਤਕਾਰ, 3 ਨਾਬਾਲਗ ਚਾਚੇ ਗ੍ਰਿਫਤਾਰ

0
990

ਹਿਸਾਰ | ਨਾਰਨੌਂਡ ਖੇਤਰ ‘ਚ 3 ਸਤੰਬਰ ਨੂੰ ਇਕ 7 ਸਾਲਾ ਬੱਚੀ ਨਾਲ ਸਮੂਹਿਕ ਰੇਪ ਦੇ ਕੇਸ ਵਿੱਚ 3 ਨਾਬਾਲਗ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਰਿਸ਼ਤੇ ਵਿੱਚ ਬੱਚੀ ਦੇ ਚਾਚੇ ਲੱਗਦੇ ਸਨ।

ਪੀੜਤ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਤਿੰਨਾਂ ਆਰੋਪੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਬੁੱਧਵਾਰ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਜੁਵੇਨਾਈਲ ਬੋਰਡ ਵਿੱਚ ਪੇਸ਼ ਕੀਤਾ ਗਿਆ।

ਲੜਕੀ ਨੇ ਦੱਸਿਆ ਕਿ 3 ਸਤੰਬਰ ਨੂੰ ਦੋਸ਼ੀ ਨੌਜਵਾਨ ਉਸ ਨੂੰ ਦੁਪਹਿਰ ਵੇਲੇ ਫੜ ਕੇ ਗੁਆਂਢੀ ਦੇ ਕਮਰੇ ਵਿੱਚ ਲੈ ਗਏ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਬਿਸਤਰੇ ‘ਤੇ ਗਲਤ ਕੰਮ ਕੀਤਾ ਗਿਆ। ਜਦੋਂ ਉਹ ਰੋਣ ਲੱਗੀ ਤਾਂ ਆਰੋਪੀ ਰੱਸੀ ਖੋਲ੍ਹ ਕੇ ਉਥੋਂ ਭੱਜ ਗਏ।

ਅਪਰਾਧ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਆਰੋਪੀ ਨਾਬਾਲਗ ਹਨ ਅਤੇ ਉਨ੍ਹਾਂ ਦੀ ਉਮਰ 14, 15 ਅਤੇ 16 ਸਾਲ ਹੈ। ਇਨ੍ਹਾਂ ‘ਚੋਂ 2 ਸਕੇ ਭਰਾ ਹਨ ਅਤੇ ਤੀਜਾ ਉਸ ਦਾ ਚਚੇਰਾ ਭਰਾ ਹੈ। ਪੀੜਤ ਲੜਕੀ ਦੇ ਸਬੰਧ ਵਿੱਚ ਤਿੰਨੋਂ ਆਰੋਪੀ ਚਾਚੇ ਲੱਗਦੇ ਹਨ। ਲੜਕੀ ਨੂੰ ਗੰਭੀਰ ਹਾਲਤ ਵਿੱਚ ਹਿਸਾਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨੇ ਤਿੰਨਾਂ ਨੂੰ ਲਿਆ ਹਿਰਾਸਤ ‘ਚ

ਪੀੜਤਾ ਦੀ ਮਾਂ ਦੇ ਬਿਆਨਾਂ ‘ਤੇ ਪੁਲਿਸ ਨੇ ਆਰੋਪੀਆਂ ਖਿਲਾਫ਼ ਆਈਪੀਸੀ 377, 376, 365, 341, 506, 34 ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਬੁੱਧਵਾਰ ਦੇਰ ਰਾਤ ਤਿੰਨਾਂ ਲੜਕਿਆਂ ਨੂੰ ਪਿੰਡ ਦੇ ਬੱਸ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਕਿਸ਼ੋਰ ਬੋਰਡ ਵਿੱਚ ਪੇਸ਼ ਕੀਤਾ।

ਔਰਤ ਨੇ ਦੱਸਿਆ ਕਿ ਉਹ ਸਵੇਰੇ ਪ੍ਰਾਈਵੇਟ ਸਕੂਲ ਵਿੱਚ ਡਿਊਟੀ ‘ਤੇ ਜਾਂਦੀ ਹੈ ਅਤੇ ਉਸ ਦਾ ਪਤੀ ਕੰਮ ‘ਤੇ ਜਾਂਦਾ ਹੈ। ਇਸ ਦੌਰਾਨ ਉਸ ਦੀਆਂ ਤਿੰਨ ਧੀਆਂ ਆਪਣੇ ਦਾਦਾ ਜੀ ਦੇ ਨਾਲ ਘਰ ਵਿੱਚ ਰਹਿੰਦੀਆਂ ਹਨ।