ਜਲੰਧਰ ‘ਚ 4 ਸਕੂਲਾਂ ਦੇ 7 ਟੀਚਰਾਂ ਨੂੰ ਹੋਇਆ ਕੋਰੋਨਾ, ਪੇਰੇਂਟਸ ਵਿੱਚ ਦਹਿਸ਼ਤ

0
2555

ਜਲੰਧਰ | ਸੂਬਾ ਸਰਕਾਰ ਵੱਲੋਂ ਕੋਰੋਨਾ ਟੈਸਟਾਂ ਦੀ ਗਿਣਤੀ ਵਧਾਉਣ ਨਾਲ ਜਲੰਧਰ ਵਿੱਚ ਪਾਜੀਟਿਵ ਕੇਸਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ।

ਜਲੰਧਰ ਦੇ ਕਈ ਸਕੂਲਾਂ ਦੇ ਟੀਚਰਾਂ ਦੀ ਬੁੱਧਵਾਰ ਨੂੰ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸੇਂਟ ਫ੍ਰਾਂਸਿਸ ਕਾਨਵੈਂਟ ਸਕੂਲ ਦੇ 4 ਟੀਚਰਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ।

ਗਾਖਲਾਂ ਪਿੰਡ ਦੇ ਸੇਕ੍ਰੇਟ ਹਾਰਟ ਸਕੂਲ ਦੇ ਟੀਚਰ ਨੂੰ ਵੀ ਕੋਰੋਨਾ ਹੋ ਗਿਆ ਹੈ। ਸ਼ਾਹਕੋਟ ਵਿੱਚ ਵੀ ਇੱਕ ਸਕੂਲ ਟੀਚਰ ਨੂੰ ਕੋਰੋਨਾ ਹੋ ਗਿਆ ਹੈ।

ਭਾਰਗੋ ਕੈਂਪ ਦੇ ਸਰਕਾਰੀ ਸਕੂਲ ਦਾ ਵੀ ਇੱਕ ਟੀਚਰ ਕੋਰੋਨਾ ਪਾਜੀਟਿਵ ਆਇਆ ਹੈ।

ਅੱਜ ਜਲੰਧਰ ਦੇ 67 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆ ਚੁੱਕੀ ਹੈ ਜਿਸ ਵਿੱਚ 7 ਟੀਚਰ ਸ਼ਾਮਿਲ ਹਨ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )