ਛੱਤੀਸਗੜ੍ਹ| ਕੋਰੀਆ ਜ਼ਿਲ੍ਹੇ ਦੇ ਭਰਤਪੁਰ ਵਿਕਾਸ ਬਲਾਕ ਦੇ ਝਰਨੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਹਾਉਣ ਆਏ 6 ਲੋਕਾਂ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ 2 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ 4 ਲੋਕਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਸਾਰੇ ਲੋਕ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
ਐਤਵਾਰ ਸਵੇਰੇ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ ਦੇ ਬੈਧਨ ਤੋਂ 14 ਲੋਕ ਰਾਮਦਾਹਾ ਝਰਨਾ ਦੇਖਣ ਆਏ ਸਨ। ਇਸ ਦੌਰਾਨ ਇਨ੍ਹਾਂ ‘ਚੋਂ 7 ਵਿਅਕਤੀ ਪਾਣੀ ‘ਚ ਉਤਰ ਗਏ ਅਤੇ ਫੋਟੋਆਂ ਖਿੱਚਣ ਲੱਗੇ ਤਾਂ ਅਚਾਨਕ ਇਕ ਲੜਕੀ ਡੂੰਘੇ ਪਾਣੀ ‘ਚ ਪਹੁੰਚ ਗਈ, ਜਿਸ ਨੂੰ ਬਚਾਉਣ ਲਈ 6 ਲੋਕ ਉਸ ਵੱਲ ਭੱਜੇ ਤੇ ਸਾਰੇ ਹੀ ਡੁੱਬ ਗਏ। ਕਿਸੇ ਤਰ੍ਹਾਂ ਇਕ ਔਰਤ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ।
ਘਟਨਾ ਦੀ ਸੂਚਨਾ ਜਿਵੇਂ ਹੀ ਜ਼ਿਲਾ ਹੈੱਡਕੁਆਰਟਰ ‘ਤੇ ਪਹੁੰਚੀ ਤਾਂ ਪੁਲਸ ਦੇ ਨਾਲ-ਨਾਲ ਮਾਲ ਅਤੇ ਬਚਾਅ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਦੇਰ ਸ਼ਾਮ ਤੱਕ ਝਰਨੇ ਵਿੱਚ ਡੁੱਬਣ ਵਾਲੇ ਲੋਕਾਂ ਵਿੱਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਦਕਿ 4 ਵਿਅਕਤੀਆਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਮੌਕੇ ‘ਤੇ ਬਚਾਅ ਕਰਮਚਾਰੀ ਮੌਜੂਦ ਹਨ ਅਤੇ ਮ੍ਰਿਤਕਾਂ ਦੀ ਭਾਲ ਜਾਰੀ ਹੈ।