ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲ ’ਚ 7 ਹੋਰ ਮਰੀਜ਼ਾਂ ਦੀ ਹੋਈ ਮੌਤ, ਪਿਛਲੇ 48 ਘੰਟਿਆਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 31

0
336

ਮਹਾਰਾਸ਼ਟਰ, 3 ਅਕਤੂਬਰ | ਮਹਾਰਾਸ਼ਟਰ ਦੇ ਨਾਂਦੇੜ ’ਚ ਇਕ ਸਰਕਾਰੀ ਹਸਪਤਾਲ ’ਚ 24 ਘੰਟਿਆਂ ’ਚ 24 ਮਰੀਜ਼ਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 1 ਅਤੇ 2 ਅਕਤੂਬਰ ਵਿਚਕਾਰ ਇਸੇ ਹਸਪਤਾਲ ’ਚ 7 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ। 

ਇਥੋਂ ਲਗਭਗ 280 ਕਿਲੋਮੀਟਰ ਦੂਰ ਸਥਿਤ ਨਾਂਦੇੜ ਦੇ ਜ਼ਿਲ੍ਹਾ ਸੂਚਨਾ ਦਫ਼ਤਰ (ਡੀ.ਆਈ.ਓ.) ਨੇ ਸੋਸ਼ਲ ਮੀਡੀਆ ਮੰਚ ’ਤੇ ਇਸ ਗੱਲ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਪਿਛਲੇ 48 ਘੰਟਿਆਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਮਹਾਰਾਸ਼ਟਰ ਦੇ ਸਿਹਤ ਵਿਭਾਗ ਦੇ ਇਕ ਸਿਖਰਲੇ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਨਾਂਦੇੜ ’ਚ ਡਾ. ਸ਼ੰਕਰ ਰਾਉ ਚੌਹਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ.) ’ਚ 30 ਸਤੰਬਰ ਤੋਂ ਇਕ ਅਕਤੂਬਰ ਵਿਚਕਾਰ 24 ਮਰੀਜ਼ਾਂ ਦੀ ਮੌਤ ਦੀ ਸੂਚਨਾ ਸੀ। ਇਨ੍ਹਾਂ 24 ਮਰੀਜ਼ਾਂ ’ਚੋਂ 12 ਨਵਜੰਮੇ ਬੱਚੇ ਸ਼ਾਮਲ ਸਨ।