6ਵੀਂ ‘ਚ ਪੜ੍ਹਦੇ ਬੱਚੇ ਨੇ ਆਨਲਾਈਨ ਗੇਮ ‘ਤੇ ਉਡਾਏ 60 ਹਜ਼ਾਰ ਰੁਪਏ, ਘਰੋਂ ਹੀ ਕਰਦਾ ਸੀ ਚੋਰੀ

0
1475

ਗੁਰਦਾਸਪੁਰ (ਜਸਵਿੰਦਰ ਸਿੰਘ ਬੇਦੀ) | ਛੇਵੀਂ ਕਲਾਸ ਵਿੱਚ ਪੜ੍ਹਣ ਵਾਲੇ ਇੱਕ ਬੱਚੇ ਨੂੰ ਆਨਲਾਈਨ ਗੇਮ ਖੇਡਣ ਦੀ ਇੰਨੀ ਲੱਤ ਲੱਗੀ ਕਿ ਉਸ ਨੇ ਘਰੋਂ ਪੈਸੇ ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਤਿੰਨ-ਚਾਰ ਮਹੀਨਿਆਂ ਵਿੱਚ ਹੀ ਬੱਚੇ ਨੇ 60 ਹਜ਼ਾਰ ਰੁਪਏ ਘਰੋਂ ਚੋਰੀ ਕਰਕੇ ਗੇਮ ਦੇ ਰਿਚਾਰਜ ਕਰਵਾ ਲਏ।

ਬੱਚੇ ਦੀ ਮਾਂ ਸ਼ਾਇਰਾ ਨੇ ਦੱਸਿਆ ਕਿ ਆਰੁਸ਼ ਨੂੰ ਆਨਲਾਈਨ ਗੇਮ ‘ਫ੍ਰੀ ਫਾਇਰ’ ਦੀ ਆਦਤ ਪੈ ਗਈ ਸੀ। ਪਹਿਲਾਂ ਉਹ 100 ਜਾਂ 200 ਰੁਪਏ ਮੰਗਦਾ ਸੀ ਅਤੇ ਰੀਚਾਰਜ ਕਰਵਾ ਲੈਂਦਾ ਸੀ। ਜਦੋਂ ਆਦਤ ਵੱਧਦੀ ਗਈ ਤਾਂ ਉਸ ਨੇ ਪਾਪਾ ਦੀ ਜੇਬ ਵਿੱਚੋਂ 500 ਰੁਪਏ ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ ਉਸ ਨੇ ਗੇਮ ਦੇ ਰਿਚਾਰਜ ਵਾਸਤੇ 18 ਹਜਾਰ ਰੁਪਏ ਚੋਰੀ ਕੀਤੇ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਫਿਰ ਸਾਰਾ ਮਾਮਲਾ ਸਾਹਮਣੇ ਆਇਆ।

ਆਰੁਸ਼ ਨੇ ਦੱਸਿਆ ਕਿ ਉਹ ਹੁਣ ਤੱਕ ਕਰੀਬ 60 ਹਜ਼ਾਰ ਰੁਪਏ ਦੇ ਰਿਚਾਰਜ ਗੇਮ ਵਾਸਤੇ ਕਰਵਾ ਚੁੱਕਾ ਹੈ। ਇਹ ਗੇਮ ਪਬ-ਜੀ ਵਾਂਗ ਹੈ। ਗੇਮ ਦੀਆਂ ਸਟੇਜਾਂ ਨੂੰ ਪਾਰ ਕਰਨ ਲਈ ਹਥਿਆਰ ਖਰੀਦਦਾ ਸੀ ਜਿਸ ਲਈ ਰਿਚਾਰਜ ਕਰਵਾਉਣੇ ਪੈਂਦੇ ਸਨ।

ਆਰੁਸ਼ ਨੇ ਦੱਸਿਆ ਕਿ ਉਸ ਦੇ ਕਈ ਦੋਸਤ ਵੀ ਇਸ ਗੇਮ ਦੀ ਚਪੇਟ ਵਿੱਚ ਹਨ ਅਤੇ ਗੇਮ ਖੇਡਦੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)