ਸੰਸਦ ਭਵਨ ਦੀ ਬਿਲਡਿੰਗ ਦੀ 6ਵੀਂ ਮੰਜ਼ਿਲ ‘ਤੇ ਲੱਗੀ ਅੱਗ

0
895

ਨਵੀਂ ਦਿੱਲੀ . ਸੰਸਦ ਭਵਨ ਦੀ ਅਨੈਕਸੀ ਬਿਲਡਿੰਗ ‘ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਅੱਗ ਅਨੈਕਸੀ ਬਿਲਡਿੰਗ ਦੀ ਛੇਵੀਂ ਮੰਜ਼ਿਲ ਤੋਂ ਸ਼ੁਰੂ ਹੋਈ। ਫਿਲਹਾਲ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅੱਗ ਬੁਝਾਉਣ ‘ਚ ਲੱਗੀ ਹੋਈਆਂ ਹਨ।

ਬਿਲਡਿੰਗ ਵਿਚ 6ਵੀਂ ਮੰਡਿਲ ਵਿਖੇ ਇਲੈਟ੍ਰਿਕ ਬੋਰਡ ਦੇ ਨੇੜੇ ਅੱਗ ਲੱਗਣ ਦੀ ਇਹ ਘਟਨਾ ਵਾਪਰੀ। ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇਹ ਅੱਗ ਸ਼ੌਟ ਸਰਕਟ ਕਾਰਨ ਲੱਗੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।