ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਮੱਝਾਂ ਦੇ ਵਪਾਰੀ ਤੋਂ ਲੁੱਟੇ ਸਾਢੇ 64 ਹਜ਼ਾਰ, ਬਾਈਕ ਸਵਾਰਾਂ ਦਿੱਤਾ ਵਾਰਦਾਤ ਨੂੰ ਅੰਜਾਮ

0
1744

ਮਾਨਸਾ | ਇਥੋਂ ਇਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਪਿੰਡ ਭੈਣੀਬਾਘਾ ਤੇ ਬੁਰਜ ਰਾਠੀ ਦੇ ਕੱਚੇ ਰਾਹ ‘ਤੇ ਮੱਝਾਂ ਦੇ ਵਪਾਰੀ ਕੋਲੋਂ 3 ਮੋਟਰਸਾਈਕਲ ਸਵਾਰ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਸਾਢੇ 64 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸ ਦੌਰਾਨ ਵਪਾਰੀ ਦਾ ਮੋਬਾਇਲ ਵੀ ਲੈ ਗਏ।

ਭੈਣੀਬਾਘਾ ਦੇ ਰਹਿਣ ਵਾਲੇ ਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਕਿਰਾਏ ‘ਤੇ ਵਪਾਰੀ ਸਰਫਰਾਜ ਰਹਿੰਦਾ ਹੈ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ। ਕਾਫ਼ੀ ਸਮੇਂ ਤੋਂ ਮੱਝਾਂ ਦਾ ਵਪਾਰ ਕਰ ਰਿਹਾ ਹੈ। ਸੱਜਰ, ਫੰਡਰ ਮੱਝਾਂ ਖਰੀਦ ਕੇ ਡੇਰਾ ਬੱਸੀ ਜਾਂ ਯੂਪੀ ਆਦਿ ‘ਚ ਵੇਚ ਦਿੰਦਾ ਹੈ ਪਰ ਅੱਜ ਜਦੋਂ ਉਹ ਬੁਰਜ ਰਾਠੀ ਵਿਖੇ ਮੱਝਾਂ ਦੇਖ ਕੇ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਭੈਣੀਬਾਘਾ ਦੇ ਨਜ਼ਦੀਕ 3 ਜਣੇ ਇਕ ਮੋਟਰਸਾਈਕਲ ’ਤੇ ਆਏ ਤੇ ਕ੍ਰਿਪਾਨ ਨਾਲ ਉਸ ਨੂੰ ਡਰਾ-ਧਮਕਾ ਕੇ ਹੱਥ ਖੜ੍ਹੇ ਕਰਵਾਏ ਅਤੇ ਸਾਢੇ 64 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ‘ਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। ਠੂਠਿਆਂਵਾਲੀ ਚੌਕੀ ’ਚ ਪੀੜਤ ਵਿਅਕਤੀ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਠੂਠਿਆਂਵਾਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।