ਪੰਜਾਬ ‘ਚ ਸ਼ਰਾਬ ਦੇ 6378 ਠੇਕੇ, 354 ਨਵੇਂ ਠੇਕੇ ਖੋਲ੍ਹਣ ਦੀ ਸਰਕਾਰ ਨੇ ਦਿੱਤੀ ਮਨਜ਼ੂਰੀ, ਪੜ੍ਹੋ ਕਿਸ ਜ਼ਿਲੇ ‘ਚ ਕਿੰਨੇ ਨਵੇਂ ਠੇਕੇ ਖੁੱਲ੍ਹ ਰਹੇ

0
5770

ਅੰਮ੍ਰਿਤਸਰ/ਜਲੰਧਰ/ਲੁਧਿਆਣਾ/ਪਟਿਆਲਾ | ਸ਼ਰਾਬ ਤੋਂ ਕਮਾਈ ਵਧਾਉਣ ਲਈ ਪੰਜਾਬ ਸਰਕਾਰ ਹੁਣ ਠੇਕਿਆਂ ਦੇ ਨਾਲ ਸਬ ਠੇਕੇ ਵੀ ਖੋਲ੍ਹਣ ਜਾ ਰਹੀ ਹੈ। ਇਸ ਦੀ ਮਨਜੂਰੀ ਦੇ ਦਿੱਤੀ ਗਈ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਠੇਕੇਦਾਰ ਸਬ ਠੇਕੇ ਵੀ ਖੋਲ੍ਹ ਸਕਣਗੇ। ਸੂਬੇ ਦੇ 23 ਜਿਲਿਆਂ ਵਿੱਚ ਫਿਲਹਾਲ 6378 ਠੇਕੇ ਹਨ। ਹੁਣ 354 ਨਵੇਂ ਠੇਕੇ ਖੋਲ੍ਹਣ ਦੀ ਮਨਜੂਰੀ ਤੋਂ ਬਾਅਦ ਠੇਕਿਆਂ ਦੀ ਗਿਣਤੀ 6732 ਹੋ ਜਾਵੇਗੀ।

ਜੁਲਾਈ ਵਿੱਚ ਪੰਜਾਬ ਸਰਕਾਰ ਨੇ ਨਵੀਂ ਐਕਸਾਇਜ਼ ਪਾਲਿਸੀ ਤਹਿਤ ਠੇਕੇ ਵੰਡੇ ਸਨ। ਇਸ ਵਾਰ ਪਾਲਿਸੀ ਵਿੱਚ ਕੀਤੇ ਬਦਲਾਅ ਦੇ ਮੁਤਾਬਿਕ ਹਰੇਕ ਗਰੁੱਪ 10 ਉਪ ਠੇਕੇ ਵੀ ਖੋਲ੍ਹ ਸਕਦਾ ਹੈ। ਇਸ ਦੀ ਫੀਸ ਪ੍ਰਤੀ ਠੇਕਾ 2 ਲੱਖ ਰੁਪਏ ਹੈ। ਸਭ ਤੋਂ ਜਿਆਦਾ ਉਪ ਠੇਕੇ ਲੁਧਿਆਣਾ ਵਿੱਚ ਖੋਲ੍ਹੇ ਗਏ ਹਨ।

ਐਕਸਾਇਜ਼ ਵਿਭਾਗ ਨੇ ਸੂਬੇ ਨੂੰ 3 ਜ਼ੋਨ ‘ਚ ਵੰਡਿਆ ਹੈ। ਜਲੰਧਰ ਜ਼ੋਨ ਵਿੱਚ 66 ਸ਼ਰਾਬ ਗਰੁੱਪਾਂ ਦੇ 2220 ਠੇਕੇ, ਫਿਰੋਜ਼ਪੁਰ ਜ਼ੋਨ ਵਿੱਚ 42 ਗਰੁੱਪਾਂ ਦੇ 2380 ਠੇਕੇ ਅਤੇ ਪਟਿਆਲਾ ਜੋਨ ਵਿੱਚ 63 ਸ਼ਰਾਬ ਗਰੁੱਪਾਂ ਦੇ 1778 ਠੇਕੇ ਪਹਿਲਾਂ ਹੀ ਮੌਜੂਦ ਹਨ। ਸਰਕਾਰ ਨੂੰ ਲਗਦਾ ਹੈ ਕਿ 354 ਹੋਰ ਠੇਕੇ ਖੋਲ੍ਹਣ ਦੇ ਨਾਲ ਕਮਾਈ ਵਿੱਚ ਵਾਧਾ ਹੋਵੇਗਾ।

ਕਿੱਥੇ ਖੁੱਲ੍ਹਣਗੇ ਨਵੇਂ ਠੇਕੇ

ਫਤਿਹਗੜ੍ਹ ਸਾਹਿਬ – 13
ਲੁਧਿਆਣਾ ਈਸਟ-ਏ – 41
ਲੁਧਿਆਣਾ ਈਸਟ-ਬੀ – 32
ਲੁਧਿਆਣਾ ਵੇਸਟ-ਏ – 24
ਲੁਧਿਆਣਾ ਵੇਸਟ-ਬੀ – 07
ਐਸਏਐਸ ਨਗਰ – 24
ਪਟਿਆਲਾ – 30
ਫਿਰੋਜ਼ਪੁਰ – 45
ਜਲੰਧਰ ਈਸਟ – 07
ਐਸਬੀਐਸ ਨਗਰ – 07
ਜਲੰਧਰ ਵੇਸਟ-ਏ – 16
ਜਲੰਧਰ ਵੇਸਟ-ਬੀ – 20
ਹੁਸ਼ਿਆਰਪੁਰ-1 – 37
ਹੁਸ਼ਿਆਰਪੁਰ-2 – 23
ਕਪੂਰਥਲਾ – 05
ਅੰਮ੍ਰਿਤਸਰ-2 – 06
ਅੰਮ੍ਰਿਤਸਰ-3 – 02
ਗੁਰਦਾਸਪੁਰ – 03
ਪਠਾਨਕੋਟ – 10

ਕਿਸ ਸਰਕਾਰ ਨੇ ਸ਼ਰਾਬ ਤੋਂ ਕਿੰਨੇ ਕਮਾਏ

ਹਰ ਸਾਲ ਸੂਬਾ ਸਰਕਾਰਾਂ ਠੇਕੇਦਾਰਾਂ ਨੂੰ 5 ਤੋਂ 10 ਫੀਸਦੀ ਵੱਧ ਕਮਾਈ ਦਾ ਟਾਰਗੇਟ ਦਿੰਦੀਆਂ ਸਨ। ਅਕਾਲੀ ਸਰਕਾਰ ਨੇ 2016-17 ਵਿੱਚ 5700 ਸ਼ਰਾਬ ਠੇਕਿਆਂ ਤੋਂ 4405 ਕਰੋੜ ਰੁਪਏ ਕਮਾਏ। ਸਾਲ 2017-18 ‘ਚ ਕਾਂਗਰਸ ਨੇ 6378 ਠੇਕੇ ਅਲਾਟ ਕੀਤੇ ਜਿਸ ਨਾਲ ਕਮਾਈ 5139 ਕਰੋੜ ਹੋਈ। ਸਾਲ 2018-19 ਵਿੱਚ 5155 ਕਰੋੜ ਕਮਾਈ ਹੋਈ। ਸਾਲ 2020-21 ਵਿੱਚ 6335 ਕਰੋੜ ਰੁਪਏ ਦੀ ਕਮਾਈ ਹੋਈ।