ਜਲੰਧਰ ‘ਚ ਕੋਰੋਨਾ ਦੇ 63 ਹੋਰ ਮਾਮਲੇ, ਗਿਣਤੀ ਹੋਈ 1334

0
659

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਥੰਮ੍ਹਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਜ਼ਿਲ੍ਹੇ ਕੋਰੋਨਾ ਦੇ 63 ਮਰੀਜ਼ ਹੋਰ ਸਾਹਮਣੇ ਆਏ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਵਿਭਾਗ ਉੱਤੇ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ। ਅੱਜ ਆਏ ਸਾਰੇ ਮਰੀਜਾਂ ਦਾ ਸੈਂਪਲ ਐਤਵਾਰ ਨੂੰ ਲਿਆ ਗਿਆ ਸੀ। ਕੱਲ੍ਹ ਵੀ ਜਿਲ੍ਹੇ ਵਿਚ 65 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਸੀ।

ਸਿਹਤ ਵਿਭਾਗ ਦੇ ਮੁਤਾਬਿਕ 59 ਮਰੀਜਾਂ ਦੀ ਰਿਪੋਰਟ ਫਰੀਦਕੋਟ ਲੈਬ ਤੇ 4 ਮਰੀਜਾਂ ਦੀ ਰਿਪੋਰਟ ਜਲੰਧਰ ਪ੍ਰਾਈਵੇਟ ਹਸਪਤਾਲ ਦੀ ਲੈਬ ਤੋਂ ਮਿਲੀ ਹੈ। ਇਹਨਾਂ ਮਰੀਜਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 1334 ਹੋ ਗਈ ਹੈ। ਜਿਲ੍ਹੇ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 28 ਹੈ।