ਹੋਰਡਿੰਗ ਡਿੱਗਣ ਨਾਲ 6 ਲੋਕਾਂ ਦੀ ਮੌਤ, ਤੂਫਾਨ ਤੇ ਮੀਂਹ ਕਾਰਨ ਵਾਪਰਿਆ ਹਾਦਸਾ

0
208

ਪੁਣੇ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਵਿਚ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਚਵਾੜ ਸ਼ਹਿਰ ਦੇ ਰਾਵਲ ਕੀਵਾਲ ਇਲਾਕੇ ਵਿਚ ਲੋਹੇ ਦਾ ਹੋਰਡਿੰਗ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 2 ਲੋਕ ਜ਼ਖਮੀ ਹੋਏ, ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿਚ 4 ਔਰਤਾਂ ਵੀ ਸ਼ਾਮਲ ਹਨ।

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ। ਜਾਣਕਾਰੀ ਅਨੁਸਾਰ ਰਾਵਤ ਕੀਵਾਲ ਇਲਾਕੇ ਦੇ ਕਟਰਾਜ ਦੇਹੂ ਸਰਵਿਸ ਰੋਡ ‘ਤੇ ਤੂਫਾਨ ਅਤੇ ਮੀਂਹ ਤੋਂ ਬਚਣ ਲਈ ਕੁਝ ਲੋਕ ਇਕ ਦੁਕਾਨ ਦੇ ਕੋਲ ਖੜ੍ਹੇ ਸਨ। ਦੁਕਾਨ ਦੇ ਨੇੜੇ ਇਕ ਲੋਹੇ ਦਾ ਹੋਰਡਿੰਗ ਸੀ। ਤੂਫਾਨ ਕਾਰਨ ਦੁਕਾਨ ਨੇੜੇ ਲੱਗਿਆ ਹੋਰਡਿੰਗ ਡਿੱਗ ਗਿਆ, ਜਿਸ ਕਾਰਨ 8 ਲੋਕ ਹੋਰਡਿੰਗ ਹੇਠਾਂ ਦੱਬ ਗਏ। ਸੋਮਵਾਰ ਸ਼ਾਮ ਨੂੰ ਆਏ ਤੂਫਾਨ ਕਾਰਨ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿਚ ਹੀ ਹੋਰਡਿੰਗ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।