ਅੰਮ੍ਰਿਤਸਰ | ਆਕਸੀਜ਼ਨ ਦੀ ਘਾਟ ਕਰਕੇ ਪੰਜਾਬ ਵਿੱਚ ਵੀ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਫਤਿਹਗੜ੍ਹ ਚੂੜੀਆਂ ਰੋਡ ਉੱਤੇ ਬਣੇ ਨੀਲਕੰਠ ਹਸਪਤਾਲ ਵਿੱਚ 6 ਮਰੀਜਾਂ ਦੀ ਆਕਸੀਜ਼ਨ ਦੀ ਘਾਟ ਕਰਕੇ ਮੌਤ ਹੋ ਗਈ। ਇਨ੍ਹਾਂ ਵਿੱਚੋਂ 5 ਮਰੀਜਾਂ ਨੂੰ ਕੋਰੋਨਾ ਵਾਇਰਸ ਸੀ। ਇੱਕ ਮਰੀਜ਼ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਈ ਸੀ।
ਹਸਪਤਾਲ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਈ ਦਿਨ ਤੋਂ ਲਗਾਤਾਰ ਜਿਲਾ ਪ੍ਰਸ਼ਾਸਨ ਨੂੰ ਆਕਸੀਜ਼ਨ ਸਪਲਾਈ ਲਈ ਕਹਿ ਰਹੇ ਸਨ ਸਰਕਾਰ ਆਕਸੀਜ਼ਨ ਨਹੀਂ ਦੇ ਸਕੀ।
ਵੇਖੋ ਵੀਡੀਓ
ਅੰਮ੍ਰਿਤਸਰ ਦੇ ਜਿਲਾ ਪ੍ਰਸ਼ਾਸਨ ਨੇ ਆਕਸੀਜ਼ਨ ਬਨਾਉਣ ਵਾਲੀ ਕੰਪਨੀ ਦੇ ਬਾਹਰ ਪੁਲਿਸ ਲਗਾ ਦਿੱਤੀ ਹੈ ਜਿਸ ਕਾਰਨ ਉਨ੍ਹਾਂ ਦੇ ਹਸਪਤਾਲ ਨੂੰ ਆਕਸੀਜ਼ਨ ਨਹੀਂ ਮਿਲ ਸਕੀ। ਪਿਛਲੇ 2 ਦਿਨ ਤੋਂ ਤਾਂ ਹਸਪਤਾਲ ਵਿੱਚ ਕਿਸੇ ਮਰੀਜ਼ ਨੂੰ ਦਾਖਲ ਨਹੀਂ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਸਿਵਿਲ ਸਰਜਨ ਡਾ. ਚਰਣਜੀਤ ਸਿੰਘ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਜਾਂਚ ਕਰਨ ਲਈ ਟੀਮਾਂ ਨੂੰ ਭੇਜ ਦਿੱਤਾ ਗਿਆ ਹੈ। ਜੋ ਵੀ ਰਿਪੋਰਟ ਆਵੇਗੀ ਉਸ ਨੂੰ ਸਰਕਾਰ ਕੋਲ ਭੇਜ ਦਿਆਂਗੇ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)