11 ਦਿਨਾਂ ‘ਚ ਜਲੰਧਰ ‘ਚ ਹੋਈਆਂ 6 ਚੋਰੀ ਦੀਆਂ ਵੱਡੀਆਂ ਵਾਰਦਾਤਾਂ, 1 ਕਤਲ, ਪੁਲਿਸ ਦੀਆਂ ਲੱਗੀਆਂ ਦੌੜਾਂ

0
1187

ਜਲੰਧਰ | ਜ਼ਿਲ੍ਹੇ ਵਿਚ ਚੋਰੀ ਤੇ ਕਤਲ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਪਿਛਲੇ 11 ਦਿਨਾਂ ਵਿਚ 5 ਵਾਰਦਾਤਾਂ ਹੋਈਆਂ।

15 ਅਕਤੂਬਰ ਨੂੰ ਆਦਮਪੁਰ ਦੇ ਪਿੰਡ ਕਾਲਰਾ ਤੋਂ ਹੈਰਾਨ ਕਰਨ ਦੇਣ ਵਾਲੀ ਘਟਨਾ ਸਹਾਮਣੇ ਆਈ। ਅਣਪਛਾਤੇ ਵਿਅਕਤੀ ਵਲੋਂ ਸਕਿਓਰਟੀ ਗਾਰਡ ਦੀ ਹੱਤਿਆ ਕਰਕੇ 6 ਲੱਖ ਰੁਪਇਆ ਲੁੱਟਿਆ ਗਿਆ।

7 ਅਕਤੂਬਰ ਨੂੰ ਲੰਮਾ ਪਿੰਡ ਚੌਕ ਨੇੜੇ ਪੈਦਲ ਜਾ ਰਹੀ ਔਰਤ ਕੋਲੋਂ ਲੁਟੇਰਿਆਂ ਨੇ ਪਰਸ ਝਪਟਿਆ ਲਿਆ। ਇਸ ਤੋਂ ਬਾਅਦ ਔਰਤ ਡਿੱਗ ਪਈ।

8 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਵਿਚ ਔਰਤ ਨਾਲ ਸਨੈਚਿੰਗ

11 ਅਕਤੂਬਰ ਨੂੰ ਦਿਓਲ ਨਗਰ ਦੇ ਇਕ ਜਨਰਲ ਸਟੋਰ ਵਿਚ ਚੋਰੀ

12 ਅਕਤੂਬਰ ਵੇਰਕਾ ਮਿਲਕ ਪਲਾਂਟ ਵਿਚ ਨੌਜਵਾਨ ਨੂੰ ਸੜਕ ਦੇ ਘੜੀਸਣ ਉਪਰੰਤ ਕੁੱਟਿਆ ਤੇ ਉਸ ਉਪਰ ਗੱਡੀ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ

17 ਅਕਤੂਬਰ ਸੈਂਟਰਲ ਟਾਊਨ ਵਿਚ ਦਿਨ-ਦਿਹਾੜੇ ਔਰਤ ਨਾਲ ਸਕੈਚਿੰਗ

ਅਜਿਹੀਂਆਂ ਵਾਰਦਾਤਾਂ ਨੇ ਜਲੰਧਰ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ। ਅਪਰਾਧੀ ਸ਼ਰੇਆਮ ਪੁਲਿਸ ਦੇ ਡਰ ਤੋਂ ਬੇਖੋਫ਼ ਸੜਕਾਂ ਉਪਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਫਿਰਦੇ ਹਨ।