5th Result : 500 ‘ਚੋਂ 499 ਅੰਕ ਲੈ ਕੁੜੀ ਨੇ ਰੁਸ਼ਨਾਇਆ ਪਿੰਡ ਦਾ ਨਾਂ, ਮੂਸੇਵਾਲਾ ਦੇ ਪਿਤਾ ਨੇ ਬੱਚੀ ਨੂੰ ਕੀਤਾ ਸਨਮਾਨਿਤ

0
915

ਮਾਨਸਾ| ਜ਼ਿਲ੍ਹੇ ਦੇ ਪਿੰਡ ਦਲੇਵਾ ਦੀ ਹੋਣਹਾਰ ਕੁੜੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਜਮਾਤ ਵਿੱਚੋਂ 500 ਅੰਕਾਂ ਵਿੱਚੋਂ 499 ਅੰਕ ਲੈ ਕੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ। ਜਿਸ ਤੋਂ ਬਾਅਦ ਅੱਜ ਉਸਨੂੰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਨਮਾਨਿਤ ਕੀਤਾ। ਪਿੰਡ ਵਾਲਿਆਂ ਨੇ ਇਸ ਸਨਮਾਨ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਧੰਨਵਾਦ ਕੀਤਾ।

ਦੱਸ ਦੇਈਏ ਕਿ ਦਲੇਮਾ ਪਿੰਡ ਦੀ ਕੋਮਲਪ੍ਰੀਤ ਨੇ ਪੰਜਵੀਂ ਜਮਾਤ ਵਿੱਚ 500 ਅੰਕਾਂ ਵਿੱਚੋਂ 499 ਅੰਕ ਲੈ ਕੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਤੋਂ ਬਾਅਦ ਕੋਮਲਪ੍ਰੀਤ ਨੂੰ ਅੱਜ ਮੂਸੇਵਾਲਾ ਦੇ ਪਿਤਾ ਨੇ ਸਨਮਾਨਿਤ ਕੀਤਾ ਤੇ ਆਸ਼ੀਰਵਾਦ ਦਿੱਤਾ। ਉਥੇ ਹੀ ਕੋਮਲਪ੍ਰੀਤ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਦੀ ਹੈ ਤੇ ਦੱਸਿਆ ਕਿ ਉਹ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹੈ।