ਫਾਜ਼ਿਲਕਾ ’ਚ ਤੂਫ਼ਾਨ ਨਾਲ 50 ਘਰ ਢਹਿ-ਢੇਰੀ, ਕਈ ਲੋਕ ਮਲਬੇ ਹੇਠ ਆ ਕੇ ਹੋਏ ਜ਼ਖਮੀ

0
1766

ਫਾਜ਼ਿਲਕਾ | ਸ਼ੁੱਕਰਵਾਰ ਨੂੰ ਇਥੇ ਕੁਦਰਤ ਦਾ ਕਹਿਰ ਵੇਖਣ ਨੂੰ ਮਿਲਿਆ। ਅਚਾਨਕ ਇਕ ਚੱਕਰਵਾਤੀ ਤੂਫ਼ਾਨ ਨੇ ਪਿੰਡ ਅਤੇ ਖੇਤਾਂ ’ਚ ਤਬਾਹੀ ਮਚਾ ਦਿੱਤੀ। ਤੂਫ਼ਾਨ ਨੇ 50 ਦੇ ਕਰੀਬ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਕਈ ਲੋਕ ਮਲਬੇ ਹੇਠ ਦੱਬ ਗਏ। ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਦੌਰਾਨ ਜ਼ਖ਼ਮੀ ਹੋਏ ਲੋਕ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਇਸ ਚੱਕਰਵਾਤੀ ਤੂਫਾਨ ਨੇ ਬਾਗਬਾਨੀ ਨੂੰ ਵੀ ਤਬਾਹ ਕਰ ਦਿੱਤਾ। ਤੂਫ਼ਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਕਿੰਨੂ ਦੇ ਬੂਟਿਆਂ ਨੂੰ ਜੜ੍ਹੋਂ ਪੁੱਟ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡ ਪੁੱਜੇ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਝੱਖੜ ਕਾਰਨ 50 ਘਰਾਂ ਦਾ ਨੁਕਸਾਨ ਹੋਇਆ ਹੈ। ਜ਼ਿਆਦਾਤਰ ਘਰਾਂ ਦੀਆਂ ਛੱਤਾਂ ਉੱਖੜ ਗਈਆਂ ਹਨ।

ਵੇਖੋ ਵੀਡੀਓ