ਨਵਾਂਸ਼ਹਿਰ ’ਚ 5 ਨਵੇਂ ਮਾਮਲੇ ਆਉਣ ਨਾਲ ਐਕਟਿਵ ਕੇਸਾਂ ਦੀ ਗਿਣਤੀ 6 ਹੋਈ, ਦੋ ਅੰਮ੍ਰਿਤਸਰ ਨਾਲ ਸੰਬੰਧਤ

0
1342

ਬੰਗਾ/ਅੰਮ੍ਰਿਤਸਰ . ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਕੋਵਿਡ ਨਾਲ ਸਬੰਧਤ 5 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 6 ਹੋਈ ਹੈ।

ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਅੱਜ ਆਏ ਇਨ੍ਹਾਂ 5 ਮਾਮਲਿਆਂ ’ਚੋਂ ਦੋ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ, ਜੋ ਕਿ ਇੱਥੇ ਮੰਡੇਰਾਂ ਪਿੰਡ ’ਚ ਆਏ ਹੋਏ ਸਨ। ਇਸੇ ਤਰ੍ਹਾਂ ਦੁਬਈ ਤੋਂ ਆਏ ਦੋਵੇਂ ਵਿਅਕਤੀ ਪਹਿਲਾਂ ਹੀ ਕੁਆਰਨਟੀਨ ਹਨ ਜਦਕਿ ਪੰਜਵਾਂ ਮਾਮਲਾ ਪਹਿਲਾਂ ਹੀ ਸੀਲ ਕੀਤੇ ਹੋਏ ਪਿੰਡ ਗੁਣਾਚੌਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਨਾਲ ਸਬੰਧਤ ਦੋਵੇਂ ਮਾਮਲੇ ਸਟੇਟ ਨੋਡਲ ਅਫ਼ਸਰ ਨਾਲ ਵਿਚਾਰੇ ਗਏ ਹਨ ਅਤੇ ਇਹ ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਦੀ ਸੂਚੀ ’ਚ ਦਰਜ ਕਰਨ ਲਈ ਆਖਿਆ ਗਿਆ ਹੈ।

ਅੱਜ ਪਾਜ਼ਿਟਿਵ ਪਾਏ ਗਏ ਪੰਜ ਵਿਅਕਤੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂਹਾਂ ਕਲੇਰਾਂ ’ਚ ਬਣਾਏ ਆਈਸੋਲੇਸ਼ਨ ਵਾਰਡ ’ਚ ਭੇਜੇ ਗਏ ਹਨ।