ਜਲੰਧਰ . ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਮਾਮਲਿਆ ਦੇ ਨਾਲ ਮੌਤਾਂ ਦੀ ਗਿਣਤੀ ਵਿਚ ਵਾਧਾ ਲਗਾਤਾਰ ਹੋ ਰਿਹਾ ਹੈ। ਮੰਗਲਵਾਰ ਨੂੰ ਜਲੰਧਰ ਵਿਚ ਕੋਰੋਨਾ ਨਾਲ 5 ਮੌਤਾਂ ਹੋ ਗਈਆਂ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 147 ਹੋ ਗਈ ਹੈ। ਦੱਸ ਦਈਏ ਕਿ ਇਸਦੇ ਨਾਲ ਇਹ ਜਿਲ੍ਹੇ ਵਿਚ ਕੋਰੋਨਾ ਦੇ 60 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5500 ਤੋਂ ਪਾਰ ਹੋ ਗਈ ਹੈ। ਜਲੰਧਰ ਵਿਚ ਕੁਲ 62, 775 ਕੋਰੋਨਾ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋਂ 5500 ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਹੈ ਤੇ 3384 ਲੋਕ ਕੋਰੋਨਾ ਤੋਂ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਮਰੀਜ਼ ਕੋਰੋਨਾ ਤੋਂ ਜੰਗ ਹਾਰੇ
ਰਾਣੂ ਵਾਸੀ ਸੰਤੋਖਪੁਰਾ
ਰਾਮਨੰਦ ਵਾਸੀ ਨਿਊ ਗ੍ਰੇਨ ਮਾਰਕਿਟ
ਵਿਜੈ ਕੁਮਾਰ ਵਾਸੀ ਨਿਊ ਫਰੈਂਡਸ ਕਾਲੋਨੀ
ਸੰਗਤ ਰਾਏ ਵਾਸੀ ਜਲੋਟਾ ਮੁਹੱਲਾ
ਯੋਗੇਸ਼ ਕੁਮਾਰ ਵਾਸੀ ਦੀਪ ਨਗਰ