ਗੁਰੂਗ੍ਰਾਮ ਵਿਖੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ‘ਚ 2 ਬੱਚਿਆਂ ਸਣੇ 5 ਦਾ ਬੇਰਹਿਮੀ ਨਾਲ ਕਤਲ

0
1047

ਗੁਰੂਗ੍ਰਾਮ | ਹਰਿਆਣਾ ‘ਚ ਗੁਰੂਗ੍ਰਾਮ ਦੇ ਰਾਜਿੰਦਰ ਪਾਰਕ ਥਾਣਾ ਖੇਤਰ ਵਿੱਚ ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ 2 ਬੱਚਿਆਂ ਸਮੇਤ 5 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਬੇਰਹਿਮੀ ਨਾਲ 2 ਔਰਤਾਂ, 2 ਬੱਚਿਆਂ ਅਤੇ ਇਕ ਪੁਰਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਮਕਾਨ ਮਾਲਕ ਨੇ ਆਪਣੀ ਨੂੰਹ, ਕਿਰਾਏਦਾਰ, ਉਸ ਦੀ ਪਤਨੀ ਤੇ 2 ਬੱਚਿਆਂ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਆਰੋਪੀ ਨੇ ਥਾਣੇ ਵਿੱਚ ਜਾ ਕੇ ਆਪਣੀ ਗ੍ਰਿਫਤਾਰੀ ਦੇ ਦਿੱਤੀ।

ਆਰੋਪੀ ਨੇ ਦੱਸਿਆ ਕਿ ਉਸ ਨੂੰ ਆਪਣੀ ਨੂੰਹ ਅਤੇ ਕਿਰਾਏਦਾਰ ਵਿੱਚ ਸੰਬੰਧਾਂ ਦਾ ਸ਼ੱਕ ਸੀ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।