NIA ਵੱਲੋਂ ਪਟਿਆਲਾ ‘ਚ ਖਾਲਸਾ ਏਡ ਦਫ਼ਤਰ ‘ਚ 5 ਘੰਟੇ ਜਾਂਚ

0
2750

ਪਟਿਆਲਾ| ਐਨਆਈਏ ਦੀ ਟੀਮ ਵੱਲੋਂ ਖਾਲਸਾ ਏਡ ਦੇ ਪਟਿਆਲਾ ਸਥਿਤ ਦਫ਼ਤਰ ‘ਚ ਜਾਂਚ ਕੀਤੀ ਗਈ। ਇਹ ਜਾਂਚ ਕਰੀਬ 5 ਘੰਟੇ ਤਕ ਚੱਲੀ। ਇਸ ਦੌਰਾਨ ਐਨਆਈਏ ਦੀ ਟੀਮ ਨਾਲ ਪੰਜਾਬ ਪੁਲਿਸ ਵੀ ਮੌਜੂਦ ਰਹੀ ਤੇ ਜਾਂਚ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ।

ਦਫ਼ਤਰ ਇੰਚਾਰਜ ਅਮਰਪ੍ਰੀਤ ਸਿੰਘ ਦੇ ਘਰ ‘ਚ ਵਿਚ ਵੀ ਜਾਂਚ ਕੀਤੀ ਗਈ ਹੈ। ਏਡ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਐਨਆਈਏ ਟੀਮ ਸਵੇਰੇ ਕਰੀਬ 5 ਵਜੇ ਇਥੇ ਪੁੱਜੀ ਤੇ ਸਾਡੇ ਤੋਂ 10 ਵਜੇ ਤਕ ਪੁੱਛ ਪੜਤਾਲ ਕਰਦੀ ਰਹੀ ਹੈ।

ਖਾਲਸਾ ਏਡ ਇਕ ਯੂਕੇ ਅਧਾਰਤ ਐਨਜੀਓ ਹੈ ਜੋ ਦੁਨੀਆ ਭਰ ਵਿਚ ਹੜ੍ਹ, ਭੂਚਾਲ, ਕਾਲ ਤੇ ਜੰਗ ਵਰਗੀਆਂ ਕੁਦਰਤੀ ਤੇ ਮਨੁੱਖ ਨਿਰਮਤ ਆਫਤ ਪੀੜਤਾਂ ਨੂੰ ਰਾਹਤ ਮੁਹੱਈਆ ਕਰਵਾਉਂਦੀ ਹੈ। ਖਾਲਸਾ ਏਡ ਅਕਸਰ ਭੋਜਨ, ਪਾਣੀ, ਕੱਪੜੇ, ਮੈਡੀਕਲ ਤੇ ਸੈਨੀਟੇਸ਼ਨ ਸਪਲਾਈ ਵੰਡਣ ‘ਚ ਮਦਦ ਕਰਦੀ ਹੈ। ਸੰਸਥਾ ਦੀ ਸਥਾਪਨਾ ਰਵਿੰਦਰ (ਰਵੀ) ਸਿੰਘ ਨੇ 1999 ‘ਚ ਕੋਸੋਵੋ ਵਿੱਚ ਸ਼ਰਨਾਰਥੀਆਂ ਦੀ ਦੁਰਦਸ਼ਾ ਤੋਂ ਪ੍ਰਭਾਵਿਤ ਹੋ ਕੇ ਕੀਤੀ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ