ਸੀਆਈਏ ਸਟਾਫ਼ ਦੇ 6 ਕਰਮਚਾਰੀਆਂ ਸਮੇਤ ਜਲੰਧਰ ‘ਚ ਆਏ ਕੋਰੋਨਾ ਦੇ 48 ਨਵੇਂ ਮਰੀਜ਼, ਜਲੰਧਰ ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆ ‘ਚੋਂ ਦੂਜੇ ਨੰਬਰ ‘ਤੇ

0
1186

ਜਲੰਧਰ . ਅੱਜ ਜ਼ਿਲ੍ਹੇ ਵਿਚ ਸੀਆਈਏ ਸਟਾਫ਼ ਦੇ 6 ਕਰਮਚਾਰੀਆਂ ਸਮੇਤ 48 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਾਮਲਿਆਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2950 ਹੋ ਗਈ ਹੈ। ਜਲੰਧਰ ਲਗਾਤਾਰ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਲੈ ਕੇ ਦੂਸਰੇ ਨੰਬਰ ‘ਤੇ ਹੈ। ਦਿਨ ਪ੍ਰਤੀ ਦਿਨ ਕੋਰੋਨਾ ਦੇ ਮਰੀਜ਼ਾਂ ਦਾ ਵੱਡਾ ਅੰਕੜਾ ਸਾਹਮਣਾ ਆ ਰਿਹਾ ਹੈ। ਅੱਜ ਸ਼ਹਿਰ ਦੀ ਹਾਈਕਲਾਸ ਬੀਐਸਐਫ ਕਾਲੋਨੀ ਵਿਚ ਵੀ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਣ ਦੀ ਖਬਰ ਹੈ। ਜ਼ਿਲ੍ਹੇ ਵਿਚ ਹੁਣ 800 ਦੇ ਕਰੀਬ ਐਕਟਿਵ ਕੇਸ ਹਨ ਤੇ 76 ਮੌਤਾਂ ਕੋਰੋਨਾ ਵਾਇਰਸ ਨਾਲ ਹੋ ਚੁੱਕੀਆਂ ਨੇ।

ਇਹਨਾਂ ਇਲਾਕਿਆਂ ਦੇ ਮਰੀਜ਼

ਪੀਪੀਏ ਫਿਲੌਰ
ਪਿੰਡ ਮੁਰੀਦਵਾਲ
ਕੋਟਲੀ ਗਾਜਰਾਂ
ਪਿੰਡ ਨਿਜਾਮਜੀਪੁਰ
ਆਜਾਦ ਨਗਰ ( ਸ਼ਾਹਕੋਟ)
ਆਦਮਪੁਰ
ਨਿਊ ਗੋਬਿੰਦ ਨਗਰ
ਅਮਨ ਨਗਰ
ਚੰਡੌਲੀ
ਵਿਡਾਂਸਰ ਪਾਰਕ
ਹਰਨਾਮਦਾਸ ਪੁਰਾ
ਗੋਬਿੰਦ ਨਗਰ ( ਸੋਢਲ ਰੋਡ)
ਹਕੀਕਤ ਰੋਡ
ਜਲੰਧਰ ਕੈਂਟ
ਚੀਮਾ ਚੌਕ
ਰਾਜਾ ਗਾਰਡਨ
ਨੂਰਪੁਰ
ਬੀਐਸਐਫ ਕਾਲੋਨੀ
ਸ਼ਕਤੀ ਨਗਰ
ਕਿਸ਼ਨਪੁਰਾ
ਰਸਤਾ ਮੁਹੱਲਾ
ਨਾਨਕ ਨਗਰ
ਲੱਧੇਵਾਲੀ
ਲੋਹੀਆਂ ਖਾਸ