ਇੰਗਲੈਂਡ, ਅਮਰੀਕਾ ਤੋਂ ਜਲੰਧਰ ਆਏ 4 ਐਨਆਰਆਈ ਸਣੇ 46 ਨਵੇਂ ਕੋਰੋਨਾ ਪਾਜੀਟਿਵ, ਹੁਣ ਤੱਕ ਜਿਲੇ ਦੇ 21000 ਲੋਕ ਹੋਏ ਸ਼ਿਕਾਰ

0
909

ਜਲੰਧਰ | ਕੋਰੋਨਾ ਦੀ ਸ਼ੁਰੂਆਤ ਜਲੰਧਰ ਵਿੱਚ 21 ਮਾਰਚ ਨੂੰ ਪਹਿਲੇ ਮਰੀਜ਼ ਦੇ ਨਾਲ ਹੋਈ ਸੀ। ਹੁਣ ਤੱਕ ਜਲੰਧਰ ਜਿਲੇ ਦੇ ਪ੍ਰਭਾਵਿਤਾਂ ਦੀ ਗਿਣਤੀ 21000 ਤੱਕ ਪਹੁੰਚ ਚੁੱਕੀ ਹੈ।

ਸੋਮਵਾਰ ਸ਼ਾਮ ਤੱਕ 46 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆ ਗਈ ਸੀ। ਰੋਜਾਨਾ 15 ਤੋਂ ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਉਂਦੀ ਹੈ।

ਅਮਰੀਕਾ ਅਤੇ ਇੰਗਲੈਂਡ ਤੋਂ ਜਲੰਧਰ ਆਏ 4 ਐਨਆਰਆਈਜ਼ ਨੂੰ ਵੀ ਕੋਰੋਨਾ ਹੋ ਗਿਆ ਹੈ। ਇਨ੍ਹਾਂ ਵਿੱਚ 2 ਬੱਚੇ ਸ਼ਾਮਿਲ ਹਨ। ਅੱਜ ਇਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਜਾਂਚ ਕੀਤੀ ਜਾਵੇਗੀ।

ਸੋਮਵਾਰ ਮਿਲੀਆਂ ਰਿਪੋਰਟਾਂ ਮੁਤਾਬਿਕ ਦੀਪ ਨਗਰ, ਰਣਜੀਤ ਐਨਕਲੇਵ, ਸੰਘ ਢੇਸੀਆਂ, ਰਾਮੂਵਾਲ ਤੋਂ ਮਰੀਜ਼ ਮਿਲੇ ਹਨ। ਸ਼ਹਿਰੀ ਖੇਤਰ ਦੇ ਜਲੰਧਰ ਹਾਈਟਸ, ਮੋਤਾ ਸਿੰਘ ਨਗਰ, ਰਾਜਾ ਗਾਰਡਨ, ਬੇਅੰਤ ਨਗਰ, ਸ਼ਕਤੀ ਨਗਰ, ਬੈਂਕ ਇਨਕਲੇਵ, ਅਰਬਨ ਇਸਟੇਟ ਤੋਂ ਇਲਾਵਾ ਸੈਨਿਕ ਐਵਨਿਊ ਤੋਂ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ।

ਸਿਹਤ ਵਿਭਾਗ ਹੁਣ 50 ਸਾਲ ਬਜੁਰਗਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਤਿਆਰੀ ਕਰ ਰਿਹਾ ਹੈ। ਮਾਰਚ ਵਿੱਚ ਇਸ ਦੀ ਐਂਟਰੀ ਸ਼ੁਰੂ ਹੋ ਜਾਵੇਗੀ।