ਦੁਬਈ ’ਚ ਭਾਰਤੀ ਬੰਦੇ ਦੀ ਲੱਗੀ 45 ਕਰੋੜ ਦੀ ਲਾਟਰੀ, ਕਹਿੰਦਾ ਹੁਣ ਬਦਲੂ ਜ਼ਿੰਦਗੀ

0
1094

ਦੁਬਈ| ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ 47 ਸਾਲਾਂ ਦੇ ਇਕ ਭਾਰਤੀ ਪ੍ਰਵਾਸੀ ਨੇ ਦੇਸ਼ ਦੇ ਪ੍ਰਮੁੱਖ ਹਫ਼ਤਾਵਾਰੀ ਡਰਾਅ ’ਚੋਂ ਇਕ ’ਚ 2 ਕਰੋੜ ਦਰਾਮ (ਲਗਭਗ 45 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਜਿੱਤੀ ਹੈ। ਇਸ ਡਰਾਅ ਰਾਹੀਂ ਕਰੋੜਪਤੀ ਬਣਨ ਵਾਲੇ ਭਾਰਤੀਆਂ ਦੀ ਗਿਣਤੀ 20 ਹੋ ਗਈ ਹੈ।

ਦੁਬਈ ਸਥਿਤ ਕੰਪਿਊਟਰ ਏਡਿਡ ਡਿਜ਼ਾਈਨ (CAD) ਤਕਨੀਸ਼ੀਅਨ ਸਚਿਨ ਨੇ ਸ਼ਨਿਚਰਵਾਰ ਨੂੰ 139ਵੇਂ ਮਹਜੂਜ ਡਰਾਅ ਦਾ ਪਹਿਲਾ ਇਨਾਮ ਜਿੱਤਿਆ। ਸਚਿਨ ਮੁੰਬਈ ਦਾ ਰਹਿਣ ਵਾਲਾ ਹੈ ਅਤੇ ਪਿਛਲੇ 25 ਸਾਲਾਂ ਤੋਂ ਅਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਦੁਬਈ ’ਚ ਰਹਿ ਰਿਹਾ ਹੈ।

ਸਚਿਨ ਨੇ ਕਿਹਾ, ‘‘ਮੈਂ ਹਰ ਹਫਤੇ ਮਹਿਜੂਜ ’ਚ ਇਹ ਸੋਚ ਕੇ ਹਿੱਸਾ ਲੈਂਦਾ ਸੀ ਕਿ ਇਕ ਦਿਨ ਮੈਂ ਵੱਡਾ ਇਨਾਮ ਜਿੱਤਾਂਗਾ। ਇਹ ਜਿੱਤ ਮੇਰੇ ਅਤੇ ਮੇਰੇ ਪਰਿਵਾਰ ਲਈ ਜ਼ਿੰਦਗੀ ਬਦਲਣ ਵਾਲੀ ਹੈ।’’

ਇਸ ਦੌਰਾਨ, ਇਕ ਹੋਰ ਭਾਰਤੀ ਪ੍ਰਵਾਸੀ ਗੌਤਮ ਨੇ ਡਰਾਅ ਤੋਂ 10 ਲੱਖ ਦਿਰਹਾਮ (ਲਗਭਗ 2.25 ਕਰੋੜ ਰੁਪਏ) ਦਾ ਗਾਰੰਟੀਸ਼ੁਦਾ ਰੈਫਲ ਇਨਾਮ ਜਿੱਤਿਆ। ਪ੍ਰੋਜੈਕਟ ਇੰਜੀਨੀਅਰ ਗੌਤਮ (27) ਨੂੰ ਸ਼ਨਿਚਰਵਾਰ ਨੂੰ ਇਕ ਈ-ਮੇਲ ਰਾਹੀਂ ਅਪਣੀ ਜਿੱਤ ਬਾਰੇ ਪਤਾ ਲੱਗਣ ’ਤੇ ਬਹੁਤ ਖੁਸ਼ੀ ਹੋਈ। ਉਹ ਇਸ ਰਕਮ ਨਾਲ ਅਪਣੇ ਜੱਦੀ ਸ਼ਹਿਰ ’ਚ ਘਰ ਬਣਾਉਣਾ ਚਾਹੁੰਦਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ