ਤੁਰਕੀ ਤੇ ਸੀਰੀਆ ‘ਚ ਆਏ ਭੂਚਾਲ ਕਾਰਨ 4300 ਲੋਕਾਂ ਦੀ ਮੌਤ, ਹਜ਼ਾਰਾਂ ਲੋਕ ਹਾਲੇ ਵੀ ਮਲਬੇ ਹੇਠ ਦੱਬੇ

0
264

ਤੁਰਕੀ/ਸੀਰੀਆ | ਤਿੰਨ ਵੱਡੇ ਭੂਚਾਲਾਂ ਤੋਂ ਬਾਅਦ ਤੁਰਕੀ ਅਤੇ ਸੀਰੀਆ ‘ਚ ਸਥਿਤੀ ਬਦਤਰ ਹੋ ਗਈ ਹੈ। 24 ਘੰਟੇ ਬਾਅਦ ਵੀ ਇੱਥੇ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਵੱਡੀਆਂ ਇਮਾਰਤਾਂ ਦੇ ਮਲਬੇ ਹੇਠ ਅਜੇ ਵੀ ਜਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਲੱਭੇ ਜਾ ਰਹੇ ਬੱਚਿਆਂ, ਬਜ਼ੁਰਗਾਂ, ਔਰਤਾਂ ਦੀ ਹਾਲਤ ਦੇਖ ਬਚਾਅ ਟੀਮ ਦੇ ਹੱਥ ਕੰਬ ਰਹੇ ਹਨ। ਜਿਵੇਂ ਹੀ ਕਿਸੇ ਦੇ ਬਚਣ ਦੀ ਖ਼ਬਰ ਮਿਲਦੀ ਹੈ, ਉਸ ਨੂੰ ਬਚਾਉਣ ਲਈ ਯਤਨ ਅਤੇ ਬੇਚੈਨੀ ਵਧ ਜਾਂਦੀ ਹੈ।

ਅਜਿਹਾ ਹੀ ਇੱਕ ਵਾਕਿਆ ਤੁਰਕੀ ਦੇ ਸਨਲੀਉਰਫਾ ਸੂਬੇ ਵਿੱਚ ਦੇਖਣ ਨੂੰ ਮਿਲਿਆ, ਜਦੋਂ ਇੱਕ ਔਰਤ ਨੂੰ 22 ਘੰਟਿਆਂ ਬਾਅਦ ਜ਼ਿੰਦਾ ਬਾਹਰ ਕੱਢ ਲਿਆ ਗਿਆ। ਬਚਾਅ ਟੀਮ ਨੇ ਇਸ ਔਰਤ ਨੂੰ ਬੇਹੋਸ਼ੀ ਦੀ ਹਾਲਤ ‘ਚ ਪਾਇਆ। ਦੂਜੇ ਪਾਸੇ ਸੀਰੀਆ ਦੇ ਅਲੇਪੋ ਵਿੱਚ ਇਮਾਰਤਾਂ ਦੀਆਂ ਛੱਤਾਂ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਕਈ ਸ਼ਹਿਰਾਂ ਵਿੱਚ ਇਹੀ ਨਜ਼ਾਰਾ ਹੈ।
ਤੁਰਕੀ ਅਤੇ ਸੀਰੀਆ ਵਿੱਚ ਇਹ ਤਬਾਹੀ 3 ਵੱਡੇ ਭੂਚਾਲਾਂ ਤੋਂ ਬਾਅਦ ਆਈ ਹੈ। ਤੁਰਕੀ ਦੇ ਸਮੇਂ ਮੁਤਾਬਕ ਸੋਮਵਾਰ ਨੂੰ ਸਵੇਰੇ 4 ਵਜੇ (7.8) ਦੇ ਕਰੀਬ ਅਤੇ ਦੂਜਾ ਸਵੇਰੇ 10 ਵਜੇ (7.6) ਦੇ ਕਰੀਬ ਅਤੇ ਤੀਜਾ ਸ਼ਾਮ 3 ਵਜੇ (6.0) ਵਜੇ ਦੇ ਕਰੀਬ। ਇਸ ਤੋਂ ਇਲਾਵਾ 78 ਝਟਕੇ ਦਰਜ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 4 ਤੋਂ 5 ਸੀ।

सीरिया: जंदरिस में एक व्यक्ति की तीसरी मंजिल से निकाला गया है। यहां अभी भी कई लोगों के मलबे में फंसे होने की आशंका है।

ਦੋਵਾਂ ਦੇਸ਼ਾਂ ਵਿਚ 4300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਰਕੀ ਵਿੱਚ 2921 ਲੋਕਾਂ ਦੀ ਜਾਨ ਜਾ ਚੁੱਕੀ ਹੈ। 15 ਹਜ਼ਾਰ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਦੇ ਨਾਲ ਹੀ ਸੀਰੀਆ ‘ਚ 1444 ਲੋਕ ਮਾਰੇ ਗਏ ਅਤੇ 2 ਹਜ਼ਾਰ ਤੋਂ ਵੱਧ ਜ਼ਖਮੀ ਹੋ ਗਏ।

ਤੁਰਕੀ ਦੇ 10 ਸੂਬਿਆਂ ‘ਚ ਤਬਾਹੀ, ਜਦਕਿ ਸੀਰੀਆ ਦਾ ਅਲੇਪੋ ਸ਼ਹਿਰ ਤਬਾਹ
ਤੁਰਕੀ ਦੇ 10 ਤੋਂ ਵੱਧ ਸੂਬਿਆਂ ‘ਚ ਭਾਰੀ ਤਬਾਹੀ ਹੋਈ ਹੈ। ਇੱਥੇ 5000 ਤੋਂ ਵੱਧ ਇਮਾਰਤਾਂ ਢਹਿ ਗਈਆਂ ਹਨ। ਭੂਚਾਲ ਕਾਰਨ ਸੀਰੀਆ ‘ਚ ਵੀ ਅਜਿਹੀ ਹੀ ਸਥਿਤੀ ਹੈ। ਇੱਥੋਂ ਦੇ ਕਈ ਭੂਚਾਲ ਪ੍ਰਭਾਵਿਤ ਇਲਾਕੇ ਬਸ਼ਰ ਅਲ-ਅਸਦ ਦੀ ਸਰਕਾਰ ਅਤੇ ਵਿਦਰੋਹੀਆਂ ਦੇ ਕਬਜ਼ੇ ਵਿੱਚ ਹਨ, ਜਿਸ ਕਾਰਨ ਤਬਾਹੀ ਦਾ ਸਹੀ ਅੰਕੜਾ ਹਾਸਲ ਕਰਨਾ ਮੁਸ਼ਕਲ ਹੈ।

ਸੀਰੀਆ ਦੀ ਸਰਕਾਰੀ ਏਜੰਸੀ ਸਾਨਾ ਨੇ ਦੱਸਿਆ ਹੈ ਕਿ ਅਲੇਪੋ ਸ਼ਹਿਰ ਦੀਆਂ ਕਈ ਇਤਿਹਾਸਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਮੁਤਾਬਕ ਉੱਤਰੀ ਪੱਛਮੀ ਸੀਰੀਆ ‘ਚ 224 ਇਮਾਰਤਾਂ ਢਹਿ ਗਈਆਂ ਹਨ ਅਤੇ 325 ਨੂੰ ਕਾਫੀ ਨੁਕਸਾਨ ਹੋਇਆ ਹੈ।