ਸੂਬੇ ‘ਚ 24 ਘੰਟਿਆ ‘ਚ ਹੋਈਆਂ 43 ਮੌਤਾਂ, 1136 ਨਵੇਂ ਕੇਸ ਸਾਹਮਣੇ ਆਏ

0
511
Coronavirus blood test . Coronavirus negative blood in laboratory.

ਚੰਡੀਗੜ੍ਹ . ਅੱਜ ਪੰਜਾਬ ‘ਚ 1136 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 43284 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 28357 ਮਰੀਜ਼ ਠੀਕ ਹੋ ਚੁੱਕੇ, ਬਾਕੀ 13798 ਮਰੀਜ ਇਲਾਜ਼ ਅਧੀਨ ਹਨ। ਪੀੜਤ 414 ਮਰੀਜ਼ ਆਕਸੀਜਨ ਅਤੇ 51 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ 251 ਤੇ ਜਲੰਧਰ ਤੋਂ 184 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 1129 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 43 ਮੌਤਾਂ ‘ਚ 3 ਪਟਿਆਲਾ, 11 ਲੁਧਿਆਣਾ, 6 ਜਲੰਧਰ, 1 ਸੰਗਰੂਰ, 1 ਫਤਿਹਗੜ੍ਹ ਸਾਹਿਬ, 3 ਮਾਨਸਾ, 4 ਗੁਰਦਾਸਪੁਰ, 1 ਅੰਮ੍ਰਿਤਸਰ, 1 ਫਾਜ਼ਿਲਕਾ, 3 ਕਪੂਰਥਲਾ, 8 ਮੁਹਾਲੀ,  1 ਨਵਾਂ ਸ਼ਹਿਰ ਤੋਂ ਰਿਪੋਰਟ ਹੋਈਆਂ ਹਨ।ਭਾਰਤ ‘ਚ ਹੁਣ ਤੱਕ 31 ਲੱਖ, 26 ਹਜ਼ਾਰ, 78 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 23 ਲੱਖ, 55 ਹਜ਼ਾਰ, 823 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 57891 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 36 ਲੱਖ, 40 ਹਜ਼ਾਰ, 721 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 61 ਲੱਖ, 33 ਹਜ਼ਾਰ, 728 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 8 ਲੱਖ, 13 ਹਜ਼ਾਰ, 486 ਲੋਕਾਂ ਦੀ ਜਾਨ ਜਾ ਚੁੱਕੀ ਹੈ।