ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਣ ਪੰਜਾਬ ਤੋਂ 40 ਹਜਾਰ ਆੜਤੀ ਵੀ ਜਾਣਗੇ ਦਿੱਲੀ, ਬੱਸਾਂ ਦੇ ਕਾਫਲੇ ਜਾਣੇ ਸ਼ੁਰੂ

0
22998

ਤਨਮਯ | ਮੋਗਾ

ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਸੰਘਰਸ਼ ‘ਚ ਹੁਣ ਆੜਤੀ ਵੀ ਸ਼ਾਮਿਲ ਹੋ ਗਏ ਹਨ। ਪੂਰੇ ਸੂਬੇ ‘ਚੋਂ 40 ਹਜਾਰ ਆੜਤੀ ਦਿੱਲੀ ਰਵਾਨਾ ਹੋਵੇਗਾ।

ਪੰਜਾਬ ਪ੍ਰਧਾਨ ਵਿਜੇ ਕਾਲੜਾ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ‘ਚ ਆੜਤੀ ਐਸੋਸੀਏਸ਼ਨ ਸ਼ੁਰੂ ਤੋਂ ਹੀ ਨਾਲ ਹੈ। ਰੋਜਾਨਾ ਤਿੰਨ ਜਿਲਿਆਂ ਤੋਂ ਆੜਤੀ ਦਿੱਲੀ ਲਈ ਰਵਾਨਾ ਹੋਣਗੇ। ਖੰਨਾ ਮੰਡੀ ਤੋਂ 50 ਬਸਾਂ ਵਿੱਚ ਆੜਤੀ ਦਿੱਲੀ ਲਈ ਰਵਾਨਾ ਹੋ ਰਹੇ ਹਨ। ਆੜਤੀਆਂ ਦੇ ਨਾਲ ਮੁਨੀਮ ਅਤੇ ਲੇਬਰ ਵੀ ਦਿੱਲੀ ਜਾਵੇਗੀ ਅਤੇ ਕਿਸਾਨਾਂ ਦਾ ਸਾਥ ਦੇਵੇਗੀ।

ਮੋਗਾ ਦੀ ਦਾਣਾ ਮੰਡੀ ਦੇ ਵਾਇਸ ਪ੍ਰਧਾਨ ਦੀਪਕ ਤਾਇਲ ਨੇ ਦੱਸਿਆ ਕਿ ਮੋਗਾ ਤੋਂ 2 ਬੱਸਾਂ ਆੜਤੀਆਂ ਨੂੰ ਲੈ ਕੇ ਦਿੱਲੀ ਰਵਾਨਾ ਹੋਈਆਂ ਹਨ। ਜਿਲੇ ਦੀਆਂ ਦੂਜੀਆਂ ਮੰਡੀਆਂ ਤੋਂ ਵੀ ਅਲੱਗ-ਅਲੱਗ ਬੱਸਾਂ ਜਾ ਰਹੀਆਂ ਹਨ। ਪੰਜਾਬ ਤੋਂ 40 ਹਜਾਰ ਆੜਤੀ ਦਿੱਲੀ ਲਈ ਰਵਾਨਾ ਹੋਵੇਗਾ ਅਤੇ ਕਿਸਾਨਾਂ ਦਾ ਸਾਥ ਦੇਵੇਗਾ।

ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਆੜਤੀਆਂ ਦਾ ਕੰਮ ਖਤਮ ਹੋ ਜਾਵੇਗਾ। ਕਿਸਾਨਾਂ ਦੇ ਸੰਘਰਸ਼ ਵਿੱਚ ਆੜਤੀਆਂ ਦੇ ਸ਼ਾਮਿਲ ਹੋਣ ਨਾਲ ਕਿਸਾਨਾਂ ਦੀ ਵੱਡੀ ਮਦਦ ਹੋਵੇਗਾ।