ਕੈਨੇਡਾ ਤੋਂ ਡੀਪੋਰਟ ਹੋਣਗੇ 40 ਭਾਰਤੀ ਵਿਦਿਆਰਥੀ : ਪੁਲਿਸ ਡਿਊਟੀ ‘ਚ ਰੁਕਾਵਟ ਪਾਈ, ਗੱਡੀ ‘ਤੇ ਬੈਠ ਕੇ ਵਜਾ ਰਹੇ ਸਨ ਗਾਣੇ, ਹੰਗਾਮਾ ਵੀ ਕੀਤਾ

0
1464

ਕੈਨੇਡਾ/ਪੰਜਾਬ। ਕੈਨੇਡਾ ਵਿਚ ਪੜ੍ਹਾਈ ਕਰਨ ਗਏ ਭਾਰਤੀ, ਜਿਨ੍ਹਾਂ ਵਿਚੋਂ ਜਿਆਦਾਤਰ ਪੰਜਾਬੀ ਹਨ, ਇਨ੍ਹਾਂ ਉਤੇ ਡੀਪੋਰਟ ਹੋਣ ਦੀ ਤਲਵਾਰ ਲਟਕ ਗਈ ਹੈ। ਇਨ੍ਹਾਂ ਵਿਦਿਆਰਥੀਆਂ ਉਤੇ ਕਾਰਵਾਈ ਇਸ ਲਈ ਵੀ ਹੋ ਰਹੀ ਹੈ, ਕਿਉਂਕਿ ਇਨ੍ਹਾਂ ਨੇ ਪੁਲਿਸ ਦੀ ਕਾਰਵਾਈ ਵਿਚ ਰੁਕਾਵਟ ਵੀ ਪਾਈ ਸੀ। ਇਹ ਵਿਦਿਆਰਥੀ ਕਾਰ ਵਿਚ ਉਚੀ ਆਵਾਜ਼ ਵਿਚ ਸਪੀਕਰ ਵਜਾ ਰਹੇ ਸਨ ਤੇ ਹੰਗਾਮਾ ਵੀ ਕਰ ਰਹੇ ਸਨ।

ਘਟਨਾਕ੍ਰਮ ਕੈਨੇਡਾ ਦੇ ਸਰੀ ਸਟ੍ਰਾਬੇਰੀ ਹਿਲਸ ਐਵੇਨਿਊ ਦਾ ਹੈ। ਭਾਰਤੀ ਵਿਦਿਆਰਥੀ ਇਕ ਮੌਡੀਫਾਈ ਕਾਰ ਵਿਚ ਉਚੀ ਆਵਾਜ਼ ਵਿਚ ਗਾਣੇ ਲਗਾ ਕੇ ਤਿੰਨ ਘੰਟਿਆਂ ਤੱਕ ਰਾਊਂਡ ਉਤੇ ਰਾਊਂਡ ਲਗਾ ਰਹੇ ਸਨ। ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਕੈਨੇਡਾਈ ਪੁਲਿਸ ਵਿਚ ਪੰਜਾਬੀ ਮੂਲ ਦੇ ਸਰਬਜੀਤ ਸੰਘਾ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਨੋਟਿਸ ਦੇ ਕੇ ਤੁਰੰਤ ਪ੍ਰਭਾਵ ਨਾਲ ਮਿਊਜਿਕ ਬੰਦ ਕਰਕੇ ਉਨ੍ਹਾਂ ਨੂੰ ਹੁੜਦੰਗ ਰੋਕਣ ਲਈ ਵੀ ਕਿਹਾ ਗਿਆ, ਪਰ ਵਿਦਿਆਰਥੀ ਨਹੀਂ ਮੰਨੇ। ਉਨ੍ਹਾਂ ਨੇ ਮਿਊਜਿਕ ਹੋਰ ਵੀ ਲਾਊਡ ਕਰ ਦਿੱਤਾ, ਜਿਸ ਨਾਲ ਕਾਰ ਕੰਬਣ ਲੱਗ ਪਈ। ਪੁਲਿਸ ਕਾਂਸਟੇਬਲ ਸਰਬਜੀਤ ਸੰਘਾ ਨੇ ਕਾਰ ਚਾਲਕ ਨੂੰ ਦੁਬਾਰਾ ਨੋਟਿਸ ਦਿੱਤਾ। ਪਰ ਉਹ ਨਹੀਂ ਮੰਨੇ।  ਉਲਟਾ ਵਿਦਿਆਰਥੀ ਪੁਲਿਸ ਕਾਂਸਟੇਬਲ ਨਾਲ ਬਹਿਸ ਕਰਨ ਲੱਗੇ। ਵਿਦਿਆਰਥੀਆਂ ਨੇ ਪੁਲਿਸ ਦੀ ਗੱਡੀ ਵੀ ਰੋਕੀ। ਇਸ ਤੋਂ ਬਾਅਦ ਸਾਰੇ ਵਿਦਿਆਰਥੀ ਪੁਲਿਸ ਦੀ ਗੱਡੀ ਉਤੇ ਵੀ ਚੜ੍ਹ ਗਏ। ਇਸ ਸਭ ਕੁਝ ਦੀ ਵੀਡੀਓ ਵੀ ਬਣੀ ਹੈ।

ਕਾਂਸਟੇਬਲ ਸੰਘਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਅਜਿਹੀ ਗੈਰਾਕਾਨੂੰਨੀ ਕਾਰਵਾਈ ਕਰਕੇ ਹੀ ਉਨ੍ਹਾਂ ਨੂੰ ਡੀਪੋਰਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।