ਸਿੱਖ ਨੌਜਵਾਨ ਦੀ ਕੁੱਟਮਾਰ ਕਰਕੇ ਈਸਾਈ ਧਰਮ ਅਪਣਾਉਣ ਲਈ ਕੀਤਾ ਮਜਬੂਰ, 4 ਵਿਅਕਤੀਆਂ ‘ਤੇ ਹੋਇਆ ਪਰਚਾ

0
1145

ਉਤਰ ਪ੍ਰਦੇਸ਼ | ਬਿਜਨੌਰ ਦੀ ਬਾਦਸ਼ਾਹਪੁਰ ਪੁਲਿਸ ਨੇ ਇਕ ਸਿੱਖ ਨੌਜਵਾਨ ਦੀ ਕੁੱਟਮਾਰ ਕਰਕੇ ਜ਼ਬਰਦਸਤੀ ਉਸ ਦੇ ਕੇਸ ਕੱਟਣ ਅਤੇ ਈਸਾਈ ਧਰਮ ਅਪਣਾਉਣ ਲਈ ਦਬਾਅ ਪਾਉਣ ਦੇ ਦੋਸ਼ ਵਿਚ 4 ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ। 

ਸਿੱਖ ਭਾਈਚਾਰੇ ਦੇ ਪਿੰਡ ਚੰਪਤਪੁਰ ਦੇ ਮਹਿੰਦਰ ਸਿੰਘ ਨੇ ਥਾਣਾ ਸਦਰ ਵਿਚ ਦਿੱਤੀ ਦਰਖਾਸਤ ਵਿਚ ਕਿਹਾ ਕਿ ਇਸੇ ਪਿੰਡ ਦੇ ਬਲਵੀਰ, ਮੰਗਲ ਸਿੰਘ, ਛਿੰਦਰ ਅਤੇ ਅਮਰੀਕ ਨੇ ਉਸ ਦੇ ਲੜਕੇ ਗੁਰਪ੍ਰੀਤ ਦੀ ਕੁੱਟਮਾਰ ਕੀਤੀ ਤੇ ਉਸ ਦੇ ਵਾਲ ਕੱਟ ਦਿੱਤੇ ਅਤੇ ਉਸ ਨੂੰ ਈਸਾਈ ਧਰਮ ਅਪਣਾਉਣ ਲਈ ਮਜਬੂਰ ਕੀਤਾ।

SHO ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 295 ਏ, 323, 352, 504 ਅਤੇ 506 ਤਹਿਤ ਐਫ਼.ਆਈ.ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।