ਮੋਗਾ ਦੇ ਸਦਰ ਥਾਣੇ ‘ਚੋਂ ਕੰਧ ਪਾੜ ਕੇ ਭੱਜੇ 4 ਮੋਟਰਸਾਈਕਲ ਚੋਰ, ਪੁਲਿਸ ਨੇ 2 ਫੜੇ

0
2629

ਮੋਗਾ (ਤਨਮਯ) | ਮੋਗਾ ਪੁਲਿਸ ਨੇ 4 ਮੋਟਰਸਾਈਕਲ ਚੋਰਾਂ ਨੂੰ ਹਵਾਲਾਤ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਪਰ ਬੀਤੀ ਰਾਤ ਮੌਕੇ ਦਾ ਫਾਇਦਾ ਚੁੱਕਦਿਆਂ ਉਕਤ ਚੋਰ ਥਾਣੇ ਦੀ ਕੰਧ ਪਾੜ ਕੇ ਭੱਜ ਗਏ।

DSP ਸਿਟੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਜੇਲ ਦੀ ਬਿਲਡਿੰਗ ਖਰਾਬ ਹੋਣ ਕਾਰਨ 4 ਕੈਦੀ ਭੱਜਣ ‘ਚ ਕਾਮਯਾਬ ਹੋ ਗਏ। SSP ਦੇ ਦਿਸ਼ਾ-ਨਿਰਦੇਸ਼ ‘ਤੇ ਪੁਲਿਸ ਨੇ ਤੁਰੰਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਤੇ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ 2 ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਦੇ ਆਰੋਪ ‘ਚ ਇਨ੍ਹਾਂ ਨੂੰ ਰਿਮਾਂਡ ‘ਤੇ ਰੱਖਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ 15 ਅਗਸਤ ਨੇੜੇ ਹੋਣ ਕਾਰਨ ਸਾਰਾ ਅਮਲਾ ਅਜ਼ਾਦੀ ਦਿਹਾੜੇ ਦੀ ਤਿਆਰੀ ‘ਚ ਲੱਗਾ ਹੋਇਆ ਹੈ, ਜਿਸ ਕਾਰਨ ਇਨ੍ਹਾਂ ਦੇ ਭੱਜਣ ਬਾਰੇ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ।