ਅੰਮ੍ਰਿਤਸਰ ‘ਚ 4 ਹੋਰ ਕੋਰੋਨਾ ਦੇ ਮਾਮਲੇ ਆਏ ਸਾਹਮਣੇ

0
997

ਅੰਮ੍ਰਿਤਸਰ . ਜ਼ਿਲ੍ਹੇ ਵਿਚ ਅੱਜ ਚਾਰ ਨਵੇਂ ਕੋਵਿਡ-19 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਹ ਚਾਰੋਂ ਮਰੀਜ਼ ਇਕੋ ਹੀ ਪਰਿਵਾਰ ਦੇ ਮੈਂਬਰ ਹਨ।ਕੱਟੜਾ ਦੂਲੋ ਦਾ ਰਹਿਣ ਵਾਲਾ 60 ਸਾਲਾ ਵਿਅਕਤੀ, ਉਸ ਦੀ ਪਤਨੀ ਤੇ ਦੋਵੇਂ ਪੁੱਤਰਾਂ ਦੀ ਰਿਪੋਰਟ ਵੀ ਪਾਜੀਟਿਵ ਆਈ ਹੈ। ਸਾਰੇ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਇਕ ਹੋਰ ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਜਿਹੜਾ ਗੁਜਰਾਤ ਤੋਂ ਅੰਮ੍ਰਿਤਸਰ ਆਇਆ ਸੀ। ਪੂਰੇ ਵਿਸ਼ਵ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 337988 ਮੌਤਾਂ ਹੋ ਚੁੱਕੀਆਂ ਹਨ ਤੇ 2127606 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਭਾਰਤ ਵਿਚ ਹੁਣ ਤਕ 124462 ਲੋਕ ਕੋਰੋਨਾ ਤੋਂ ਪੀੜਤ ਹਨ ਜਦੋਂ ਕਿ ਦੇਸ਼ ਵਿਚ ਹੁਣ ਤਕ 3712 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ ਹੁਣ ਤਕ 2000 ਦੇ ਲਗਭਗ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਵਾਇਰਸ ਨਾਲ 40 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਪੰਜਾਬ ਵਿਚ ਅੱਜ ਸ਼ਨੀਵਾਰ ਦੁਪਹਿਰ ਤਕ 14 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਸ ਦੀ ਠੀਕ ਹੋਣ ਦੀ ਜਾਣਕਾਰੀ ਨਹੀਂ ਹੈ। ਲੁਧਿਆਣਾ ਵਿਚ 7, ਬਠਿੰਡਾ ਵਿਚ 1, ਪਟਿਆਲੇ ਵਿਚ 3 ਮਾਮਲੇ ਸਾਹਮਣਏ ਆਏ ਹਨ ਜਿਨ੍ਹਾਂ ਵਿਚੋਂ ਇਕ ਹੈਲਥ ਵਰਕਰ ਸ਼ਾਮਲ ਹੈ। ਜਲੰਧੜ ਵਿਚ 3 ਨਵੇਂ ਮਾਮਲੇ ਸਾਹਮਮਏ ਆਏ ਹਨ ਜਿਨ੍ਹਾਂ ਵਿਚ ਦੋ ਹੈਲਥ ਵਰਕਰ ਸ਼ਾਮਲ ਹਨ। ਪੰਜਾਬ ਵਿਚ ਇਸ ਸਮੇਂ 157 ਐਕਟਿਵ ਮਾਮਲੇ ਹਨ। 1 ਮਰੀਜ਼ ਦੀ ਹਾਲਤ ਗੰਭੀਰ ਹੈ। ਪੰਜਾਬ ਵਿਚ ਹੁਣ ਤਕ 2043 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 1847 ਮਰੀਜ਼ ਠੀਕ ਹੋ ਚੁੱਕੇ ਹਨ