4 ਮਹੀਨੇ ਪਹਿਲਾਂ ਵਿਆਹੇ ਅਮਰੀਕਨ ਸਿਟੀਜ਼ਨ ਨੂੰ ਲੈ ਬੈਠਾ ਘਰੇਲੂ ਕਲੇਸ਼, ਜਲੰਧਰ ਦੇ ਫਲੈਟਾਂ ਦੀ 11ਵੀਂ ਮੰਜ਼ਿਲ ਤੋਂ ਮਾਰੀ ਛਾਲ

0
739

ਜਲੰਧਰ| ਸੁੱਖ ਪੈਸੇ ਨਾਲ ਨਹੀਂ ਮਿਲਦਾ ਤੇ ਨਾ ਹੀ ਚੰਗੀ ਮਾੜੀ ਸੁਸਾਇਟੀ ਤੇ ਅਮੀਰੀ ਗਰੀਬੀ ਦੇਖ ਕੇ ਮਿਲਦਾ ਹੈ। ਕਈ ਵਾਰ ਘਰੇਲੂ ਪਰੇਸ਼ਾਨੀਆਂ ਇਨਸਾਨ ਨੂੰ ਖਤਮ ਹੋਣ ਲਈ ਮਜਬੂਰ ਕਰ ਦਿੰਦੀਆਂ ਹਨ।

ਜਲੰਧਰ ਹਾਈਟਸ-2 ਹਾਊਸਿੰਗ ਸੁਸਾਇਟੀ ਦੇ ਫਲੈਟ ਵਿਚ ਇਕ ਅਮਰੀਕੀ ਨਾਗਰਿਕ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਇਸ ਦੌਰਾਨ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ।

ਜ਼ੋਰਾਵਰ ਸਿੰਘ ਨੇ ਜਲੰਧਰ ਹਾਈਟਸ-2 ਵਿਚ ਫਲੈਟ ਲਿਆ ਸੀ ਤੇ 4 ਮਹੀਨੇ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਜ਼ੋਰਾਵਰ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਉਹ ਆਪਣੀ ਪਤਨੀ ਨੂੰ ਲੈਣ ਆਇਆ ਸੀ। ਪੂਰਾ ਮਾਮਲਾ ਕੀ ਸੀ ਇਸਦੀ ਜਾਂਚ ਕੀਤੀ ਜਾ ਰਹੀ ਹੈ।