ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਹੀ ਜਾ ਰਿਹਾ ਹੈ। ਸੋਮਵਾਰ ਨੂੰ ਜਲੰਧਰ ਵਿਚ 4 ਲੋਕਾਂ ਦੀ ਮੌਤ ਹੋਣ ਦੇ ਨਾਲ 80 ਨਵੇਂ ਕੇਸ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3136 ਹੋ ਗਈ ਹੈ ਤੇ 800 ਤੋਂ ਵੱਧ ਐਕਟਿਵ ਕੇਸ ਹਨ। ਜਲੰਧਰ ਵਿਚ ਕੋਰੋਨਾ ਨਾਲ 82 ਮੌਤਾਂ ਹੋ ਗਈਆਂ ਨੇ।
ਸਿਹਤ ਵਿਭਾਗ ਕਰ ਰਿਹਾ ਅਣਗਹਿਲੀ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਪਿੱਛੇ ਸਿਹਤ ਵਿਭਾਗ ਬਹੁਤ ਹੀ ਜਿਆਦਾ ਅਣਗਹਿਲੀ ਵਰਤ ਰਿਹਾ ਹੈ। 6 ਅਗਸਤ ਨੂੰ ਸੰਤੋਸ਼ੀ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕੋਰੋਨਾ ਸੈਂਪਲ ਦਿੱਤਾ ਤਾਂ ਰਿਪੋਰਟ ਆਉਣ ਤੱਕ ਉਸ ਦੀ ਮੌਤ ਹੋ ਗਈ ਸੀ। ਘਰ ਵਾਲਿਆ ਨੇ ਘਰ ਲਿਆ ਕੇ ਉਸ ਦਾ ਸੰਸਕਾਰ ਕਰ ਦਿੱਤਾ ਪਰ ਬਾਅਦ ਵਿਚ ਸਿਹਤ ਵਿਭਾਗ ਦਾ ਫੋਨ ਆਇਆ ਕਿ ਮਰੇ ਹੋਏ ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਹੈ। ਹੁਣ ਨਾ ਤਾਂ ਸਿਹਤ ਵਿਭਾਗ ਨੇ ਉਸ ਵਿਅਕਤੀ ਦੇ ਪਰਿਵਾਰ ਵਾਲਿਆ ਦਾ ਕੋਰੋਨਾ ਟੈਸਟ ਕੀਤਾ ਨੇ ਉਸ ਦੇ ਸੰਸਕਾਰ ਤੇ ਆਏ ਲੋਕਾਂ ਦਾ। ਅਜੇ ਤੱਕ ਕੋਈ ਵੀ ਵਿਅਕਤੀ ਆਈਸੋਲੇਟ ਨਹੀਂ ਹੋਇਆ ਹੈ।