ਪਠਾਨਕੋਟ. ਮਾਤਾ ਭੋਆ ਦੇ ਪਿੰਡ ਗੱਜੂ ਖਾਲਸਾ ਵਿੱਚ ਚਾਰ ਹਥਿਆਰਬੰਦ ਵਿਅਕਤੀਆਂ ਨੇ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ 2 ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤੀਜੇ ਵਿਅਕਤੀ ਨੂੰ ਦਰਿਆ ਵਿੱਚ ਹਮਲਾਵਰਾਂ ਨੇ ਦਰਿਆ ਵਿੱਚ ਡੁਬੋ ਕੇ ਮਾਰ ਦਿੱਤਾ। ਪੁਲਿਸ ਉਸ ਵਿਅਕਤੀ ਦੀ ਲਾਸ਼ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ 4 ਲੋਕਾਂ ‘ਤੇ ਕਤਲ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਿਕ ਜ਼ਿਲ੍ਹਾ ਪਠਾਨਕੋਟ ਦੇ ਮਾਤਾ ਭੋਆ ਦੇ ਪਿੰਡ ਗੱਜੂ ਖਾਲਸਾ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਤਿੰਨ ਵਿਅਕਤੀਆਂ ਤੇ ਹਮਲਾ ਹੋਇਆ ਹੈ, ਤੇਜ਼ਧਾਰ ਹਥਿਆਰਾਂ ਕਾਰਨ 2 ਲੋਕਾਂ ਦੇ ਹੱਥਾਂ ਅਤੇ ਸਿਰਾਂ ‘ਤੇ ਕਾਫੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦਕਿ ਇਨ੍ਹਾਂ ਦੋਵਾਂ ਦੇ ਭਰਾ ਤੀਜੇ ਵਿਅਕਤੀ ਨੂੰ ਹਮਲਾਵਰਾਂ ਨੇ ਦਰਿਆ ਵਿੱਚ ਡੁੱਬੋ ਕੇ ਮਾਰ ਦਿੱਤਾ। ਪੁਲਿਸ ਡੁੱਬੇ ਵਿਅਕਤੀ ਨੂੰ ਲੱਭਣ ਵਿਚ ਲੱਗੀ ਹੋਈ ਹੈ।
ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਛਾਪੇਮਾਰੀ ਕਰ ਰਹੀ ਹੈ। ਇੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਤਿੰਨ ਮੁਲਜ਼ਮਾਂ ਦੀ ਪੁਲਿਸ ਭਾਲ ਕਰ ਰਹੀ ਹੈ। ਜਿਨ੍ਹਾਂ ‘ਤੇ ਹਮਲਾ ਹੋਇਆ ਹੈ, ਦੇ ਪਰਿਵਾਰਕ ਮੈਂਬਰ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ, ਦੋ ਜ਼ਖਮੀਆਂ ਦਾ ਇਲਾਜ ਪਠਾਨਕੋਟ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਪੁਲਿਸ ਨੇ ਨੀਤੂ ਦੇਵੀ ਅਤੇ ਸ੍ਰਿਸ਼ਟਾ ਦੇਵੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਹੈ।