ਜਲੰਧਰ ‘ਚ ਕੋਰੋਨਾ ਦੇ ਅੱਜ 392 ਕੇਸ ਪਾਜ਼ੀਟਿਵ, 5 ਦੀ ਮੌਤ

0
1578

ਜਲੰਧਰ | ਜਲੰਧਰ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਸੋਮਵਾਰ ਨੂੰ 392 ਕੇਸ ਪਾਜ਼ੀਟਿਵ ਆਏ ਹਨ ਤੇ 5 ਦੀ ਮੌਤ ਹੋਈ ਹੈ। ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਿਕ 366 ਕੋਰੋਨਾ ਪਾਜੀਟਿਵ ਤੇ 26 ਕੇਸ ਦੂਸਰੇ ਜਿਲਿਆਂ ਦੇ ਦੱਸੇ ਜਾ ਰਹੇ ਹਨ।

ਇਥੇ ਹੀ ਪਾਜੀਟਿਵ ਆਉਣ ਵਾਲੇ ਕੋਰੋਨਾ ਕੇਸ ਜੇ.ਪੀ.ਨਗਰ, ਮਿਲਾਪ ਚੌਂਕ, ਮਾਡਲ ਹਾਊਸ, ਚੀਮਾ ਨਗਰ, ਪਿੰਡ ਸੁਭਾਨਾ, ਜਲੰਧਰ ਹਾਈਟਸ, ਜੋਤੀ ਨਗਰ, ਜਵਾਲਾ ਨਗਰ, ਪਿੰਡ ਸ਼ੰਕਰ, ਪਿੰਡ ਬਿਲਗਾ, ਨੂਰਮਹਿਲ, ਬਸਤੀ ਬਾਵਾ ਖੇਲ, ਪੁਲਿਸ ਲਾਈਨ, ਅਰਬਨ ਅਸਟੇਟ, ਕ੍ਰਿਸ਼ਨਾ ਨਗਰ, ਸੈਂਟਰਲ ਟਾਊਨ, ਮੁਹੱਲਾ ਗੋਬਿੰਦਗੜ, ਓਲਡ ਜਵਾਹਰ ਨਗਰ, ਗੁਜਰਾਲ ਨਗਰ, ਸੋਫੀ ਪਿੰਡ, ਮਾਸਟਰ ਤਾਰਾ ਸਿੰਘ ਨਗਰ, ਡਿਫੈਂਸ ਕਾਲੋਨੀ ਆਦਿ ਸ਼ਹਿਰੀ ਇਲਾਕਿਆਂ ਦੇ ਰਹਿਣ ਵਾਲੇ ਹਨ। ਰਿਪੋਰਟਾਂ ਅਨੁਸਾਰ ਸੋਮਵਾਰ ਨੂੰ 392 ਕੇਸ ਪਾਜ਼ੀਟਿਵ ਆਏ ਹਨ ਤੇ 5 ਦੀ ਮੌਤ ਹੋਈ ਸੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।