ਚੰਡੀਗੜ੍ਹ . ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ ਪਹਿਲੀ ਵਾਰ 384 ਪੌਜ਼ੇਟਿਵ ਕੇਸ ਆਏ ਹਨ, ਇਸ ਦੇ ਨਾਲ ਹੀ ਕਈ ਸ਼ੱਕੀਆਂ ਦੇ ਹੁਣ ਸੈਂਪਲ ਲੈਣ ਦੀ ਗਿਣਤੀ 400944 ਹੋ ਗਈ ਹੈ। ਪੰਜਾਬ ਵਿਚ ਮਰੀਜ਼ਾਂ ਦੀ ਗਿਣਤੀ 8348 ‘ਤੇ ਪਹੁੰਚ ਗਈ ਹੈ। ਸੋਮਵਾਰ ਨੂੰ ਲੁਧਿਆਣਾ 3, ਜਲੰਧਰ 2 ਤੇ ਅੰਮ੍ਰਿਤਸਰ 1 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਛੇ ਨਵੀਆਂ ਮੌਤਾਂ ਤੋਂ ਬਾਅਦ ਹੁਣ ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 211 ਹੋ ਗਈ ਹੈ। ਸੋਮਵਾਰ ਨੂੰ ਸਭ ਤੋਂ ਵੱਧ ਮਰੀਜ਼ ਪਟਿਆਲਾ ਤੋਂ 88, ਲੁਧਿਆਣਾ ਤੋਂ 79 ਅਤੇ 65 ਜਲੰਧਰ ਤੋਂ ਆਏ।
ਲੁਧਿਆਣਾ ਵਿੱਚ 11 ਪੁਲਿਸ ਮੁਲਾਜਿਮ, ਸੰਗਰੂਰ ਵਿੱਚ ਮਹਿਲਾ ਐਸਐਚਓ ਸਮੇਤ 8 ਮੁਲਾਜ਼ਮ, ਬਰਨਾਲਾ ਵਿੱਚ 1, ਹੁਸ਼ਿਆਰਪੁਰ ਵਿੱਚ 2, ਫਤਿਹਗੜ ਵਿੱਚ 4 ਤੇ ਮੋਗਾ ਦੇ ਬਾਘਾਪੁਰਾਣਾ ਵਿੱਚ ਤਾਇਨਾਤ ਡੀਐਸਪੀ ਵੀ ਪੌਜ਼ੇਟਿਵ ਪਾਏ ਗਏ। ਪਟਿਆਲਾ ਵਿੱਚ ਰਾਜਪੁਰਾ ਨਗਰ ਕੌਂਸਲ ਦੇ ਮੁਖੀ ਤੇ ਆਬਕਾਰੀ ਵਿਭਾਗ ਦੇ 14 ਕਰਮਚਾਰੀ ਪੌਜ਼ੇਟਿਵ ਪਾਏ ਗਏ। ਫਗਵਾੜਾ ਵਿੱਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਬੇਟਾ ਵੀ ਸੰਕਰਮਿਤ ਪਾਇਆ ਗਿਆ।
ਰਾਗੋਮਾਜਰਾ ਸਬਜ਼ੀ ਮੰਡੀ ਤੇ ਸਨੌਰ ਦੀ ਵੱਡੀ ਸਬਜ਼ੀ ਮੰਡੀ ਪਟਿਆਲਾ ਵਿੱਚ ਮੰਗਲਵਾਰ ਤੋਂ 4 ਦਿਨਾਂ ਲਈ ਬੰਦ ਕੀਤੀ ਗਈ ਹੈ। ਸਭ ਤੋਂ ਖਰਾਬ ਸਥਿਤੀ 5 ਜ਼ਿਲ੍ਹਿਆਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਸੰਗਰੂਰ ਤੇ ਪਟਿਆਲਾ ਦੀ ਹੈ।
ਸੋਮਵਾਰ ਨੂੰ ਆਏ ਸਾਰਿਆਂ ਜ਼ਿਲ੍ਹਿਆ ਦੇ ਕੇਸ
ਪਟਿਆਲਾ 88, ਲੁਧਿਆਣਾ 79, ਜਲੰਧਰ 65, ਮੁਹਾਲੀ 31, ਸੰਗਰੂਰ 24, ਗੁਰਦਾਸਪੁਰ 1, ਰੋਪੜ 12, ਮੁਕਤਸਰ 5, ਮੋਗਾ 8, ਫਤਿਹਗੜ 9, ਬਠਿੰਡਾ 12, ਫ਼ਿਰੋਜ਼ਪੁਰ 11, ਫਾਜ਼ਿਲਕਾ 3, ਅੰਮ੍ਰਿਤਸਰ 10, ਕਪੂਰਥਲਾ 9, ਨਵਾਂਸ਼ਹਿਰ 8, ਹੁਸ਼ਿਆਰਪੁਰ 7, ਬਰਨਾਲਾ 2
ਸੋਮਵਾਰ ਨੂੰ 194 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 88 ਮਰੀਜ਼ਾਂ ਨੂੰ ਜਲੰਧਰ ਤੋਂ, ਅੰਮ੍ਰਿਤਸਰ ਤੋਂ 72, ਮੁਹਾਲੀ ਤੋਂ 8, ਗੁਰਦਾਸਪੁਰ ਤੋਂ 1, ਪਠਾਨਕੋਟ ਤੋਂ 2, ਤਰਨ ਤਾਰਨ ਤੋਂ 12, ਫਰੀਦਕੋਟ ਤੋਂ 7, ਮੁਕਤਸਰ ਤੋਂ 1, ਫਤਹਿਗੜ੍ਹ ਸਾਹਿਬ ਤੋਂ 1 ਨੂੰ ਛੁੱਟੀ ਦਿੱਤੀ ਗਈ।