ਅੰਮ੍ਰਿਤਸਰ | ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 38 ਲੱਖ ਦਾ ਸੋਨਾ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਫਲਾਈਟ ‘ਤੇ ਦੁਬਈ ਤੋਂ ਆ ਰਹੇ ਇਕ ਯਾਤਰੀ ਨੂੰ 18 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਸਟਾਫ ਨੇ ਰੋਕਿਆ। ਤਲਾਸ਼ੀ ਲੈਣ ‘ਤੇ ਉਸ ਕੋਲੋਂ ਸੋਨੇ ਦੇ ਪੇਸਟ ਨਾਲ ਸਿਲਾਈ ਹੋਈ ਇਕ ਚੀਜ਼ ਅਤੇ ਅੰਡਰਵੀਅਰ ਬਰਾਮਦ ਹੋਇਆ।
ਉਕਤ ਅੰਡਰਵੀਅਰ ‘ਚੋਂ ਬਰਾਮਦ ਹੋਇਆ ਸੋਨਾ 24 ਕੈਰੇਟ ਦਾ ਸੀ, ਜਿਸ ਦਾ ਵਜ਼ਨ 623 ਗ੍ਰਾਮ ਸੀ ਅਤੇ ਇਸ ਦੀ ਬਾਜ਼ਾਰੀ ਕੀਮਤ ਕਰੀਬ 38 ਲੱਖ ਰੁਪਏ ਹੈ। ਦੇਖਿਆ ਗਿਆ ਹੈ ਕਿ ਤਸਕਰਾਂ ਕੋਲ ਪੇਸਟ ਦੇ ਰੂਪ ਵਿਚ ਸੋਨਾ ਲਿਆਉਣ ਅਤੇ ਇਸ ਨੂੰ ਆਪਣੇ ਅੰਡਰਗਾਰਮੈਂਟਸ ਵਿਚ ਸਿਲਾਈ ਕਰਨ ਦਾ ਇਕ ਨਵਾਂ ਹੀ ਤਰੀਕਾ ਹੈ। ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ।