ਜਲੰਧਰ . ਸਿਵਲ ਹਸਪਤਾਲ ਤੋਂ ਕੋਰੋਨਾ ਦੇ 32 ਮਰੀਜ਼ ਠੀਕ ਹੋ ਘਰਾਂ ਨੂੰ ਪਰਤੇ ਹਨ। ਜਿਨ੍ਹਾਂ ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਉਨ੍ਹਾਂ ਵਿੱਚ ਬਲੀਹਾਰ ਸਿੰਘ, ਰਾਜਾ ਰਾਮ, ਸ਼ਿਵ ਕੁਮਾਰ, ਨਛੱਤਰ ਰਾਮ, ਚਰਨਜੀਤ ਸਿੰਘ, ਪਰਹਲਧ ਮਾਹਤੋ, ਗੁਰਲਾਲ ਸਿੰਘ, ਗੁਰਜਨ ਸਿੰਘ, ਗੁਰਜੰਤ ਸਿੰਘ, ਗੁਰਮੇਜ ਸਿੰਘ, ਹਰਦੀਪ ਸਿੰਘ, ਸਲਮਾਨ, ਹਰਮਿੰਦਰ ਸਿੰਘ, ਮਨਜੀਤ, ਸ਼ਹਿਦ ਅਲੀ, ਸੁਨੀਲ ਮਹਾਤੋ, ਨੰਦ ਕਿਸ਼ੋਰ, ਸਤਿਆ ਮੀਨਨ, ਮਿਤਲੇਸ, ਪ੍ਰਭਜੋਤ ਕੌਰ, ਅਰਸ਼ਜੀਤ ਕੌਰ, ਪ੍ਰਦੀਪ ਸਿੰਘ, ਨਵਨੀਨ, ਲਕਸ਼ਮਨ, ਮਨਪ੍ਰੀਤ, ਗੁਰਦੇਵ ਸਿੰਘ, ਹਰਜੀਤ ਸਿੰਘ, ਹਰਵਿੰਦਰ ਕੌਰ, ਕੁਲਵਿੰਦਰ ਕੌਰ ਅਤੇ ਤੀਰਥਜੀਤ ਕੌਰ ਅਤੇ ਹੌਰ ਵੀ ਸ਼ਾਮਿਲ ਸਨ ਜਿਨਾ ਨੂੰ ਕੋਰੋਨਾ ਪਾਜ਼ੀਟਿਵ ਆਉਣ ਉਪਰੰਤ ਕੋਵਿਡ ਕੇਅਰ ਸੈਂਟਰ ਵਿਖੇ ਦਾਖ਼ਿਲ ਕਰਵਾਇਆ ਗਿਆ।
ਡਾ. ਜਗਦੀਸ਼ ਕੁਮਾਰ ਦੀ ਅਗਵਾਈ ਵਾਲੀ ਡਾਕਟਰੀ ਟੀਮ ਵਲੋਂ ਇਹਨਾਂ ਸਾਰੇ ਮਰੀਜਾਂ ਦਾ ਇਲਾਜ ਕੀਤਾ ਗਿਆ ਸੀ। ਇਸ ਮੌਕੇ ਡਾਕਟਰਾਂ ਅਤੇ ਸਮੁੱਚੇ ਅਮਲੇ ਨੂੰ ਵਧਾਈ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਖਿਲਾਫ਼ ਲੜੀ ਜਾ ਰਹੀ ਜੰਗ ਦੌਰਾਨ ਇਹ ਇਕ ਵੱਡੀ ਸਫ਼ਲਤਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਮਾਹਿਰਾਂ ਦੀ ਵਚਨਬੱਧਤਾ ਅਤੇ ਹਰੇਕ ਪੰਜਾਬ ਵਾਸੀ ਖਾਸ ਕਰਕੇ ਜਲੰਧਰ ਵਾਸੀਆਂ ਦੀ ਦ੍ਰਿੜ ਇੱਛਾ ਸ਼ਕਤੀ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)
ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ‘ਤੇ
• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।