ਝੋਨੇ ਦੀ ਭਰਾਈ ਵਾਲੀਆਂ ਬੂਰੀਆਂ ਦੂਜੇ ਰਾਜਾਂ ‘ਚ ਅਟਕੀਆਂ ਹੋਣ ਕਰਕੇ ਚੁਕਾਈ ‘ਚ ਆ ਰਹੀ ਭਾਰੀ ਮੁਸ਼ਕਿਲ
ਜਲੰਧਰ | ਕੇਂਦਰ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਪੰਜਾਬ ਵਿੱਚ ਮਾਲ ਗੱਡੀਆ ਰੱਦ ਕਰਨ ਨਾਲ ਜਲੰਧਰ ਵਿਖੇ ਉਦਯੋਗਾਂ ਨੂੰ 3000 ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਇਸ ਨਾਲ ਮਾਲ ਦੇ ਨਿਰਯਾਤ ਅਤੇ ਆਯਾਤ ਪ੍ਰਕਿਰਿਆ ਪੂਰੀ ਤਰ੍ਹਾਂ ਠੱਪ ਹੋਈ ਪਈ ਹੈ।
ਪਿਛਲੇ ਡੇਢ ਮਹੀਨੇ ਤੋਂ ਤਿਆਰ ਮਾਲ ਅਤੇ ਕੱਚੇ ਮਾਲ ਦਾ ਅਦਾਨ ਪ੍ਰਦਾਨ ਬਿਲਕੁਲ ਬੰਦ ਹੋਣ ਕਰਕੇ ਸਥਾਨਕ ਉਦਯੋਗਪਤੀਆਂ ਨੂੰ ਤਿਆਰ ਮਾਲ ਸਪਲਾਈ ਕਰਨ ਸਬੰਧੀ ਮਿਲੇ ਆਰਡਰ ਰੱਦ ਹੋ ਰਹੇ ਹਨ। ਉਦਯੋਗ ਅਤੇ ਵਪਾਰ ਸੰਸਥਾਵਾਂ ਦੇ ਇਕ ਬੁਲਾਰੇ ਨੇ ਦੱਸਿਆ ਕਿ 29 ਅਕਤੂਬਰ ਨੂੰ ਪੰਜਾਬ ਦੇ ਉਦਯੋਗ ਤੇ ਕਾਮਰਸ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਅਨੇਕਾਂ ਉਦਯੋਗਿਕ ਸੰਸਥਾਵਾਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਕਿ ਸੂਬਾ ਸਰਕਾਰ ਨੂੰ ਕੋਵਿਡ-19 ਮਹਾਂਮਾਰੀ ਕਰਕੇ ਪਹਿਲਾਂ ਹੀ ਬਹੁਤ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਪੰਜਾਬ ਵਿੱਚ ਮਾਲ ਗੱਡੀਆਂ ਬੰਦ ਹੋਣ ਨਾਲ 3000 ਕਰੋੜ ਰੁਪਏ ਦਾ ਤਿਆਰ ਮਾਲ ਦੀ ਸਪਲਾਈ ਬਿੱਲਕੁਲ ਠੱਪ ਪਈ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵਲੋਂ ਸੂਬੇ ਵਿੱਚ ਮਾਲ ਗੱਡੀਆਂ ਚਲਾਉਣ ਦੀ ਆਗਿਆ ਦੇਣ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਸੂਬੇ ਵਿੱਚ ਮਾਲ ਗੱਡੀਆ ਦੀ ਅਵਾਜਾਈ ਬੰਦ ਰੱਖਣਾ ਬਹੁਤ ਹੀ ਹੈਰਾਨੀ ਵਾਲਾ ਫ਼ੈਸਲਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਮਾਲ ਸਮੇਂ ਸਿਰ ਨਿਰਯਾਤ ਨਾ ਕਰਨ ਕਰਕੇ ਉਨ੍ਹਾਂ ਨੂੰ ਪਾਰਟੀਆਂ ਵਲੋਂ ਮਿਲੇ ਆਰਡਰ ਰੱਦ ਹੋ ਰਹੇ ਹਨ ਅਤੇ ਉਹ ਦੂਜੇ ਖੇਤਰਾਂ ਤੋਂ ਮਾਲ ਮੰਗਵਾ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਨਾਲ ਤਾਂ ਉਨਾਂ ਦਾ ਵਪਾਰ ਪੂਰੀ ਉਨ੍ਹਾਂ ਤਬਾਹ ਹੋ ਜਾਵੇਗਾ।
ਫੋਕਲ ਪੁਆਇੰਟ ਦੇ ਨੁਮਾਇਦੇ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਮਾਲ ਗੱਡੀਆਂ ਜਲਦੀ ਨਾਲ ਚਲਾਈਆਂ ਗਈਆਂ ਤਾਂ ਉਨਾ ਨੂੰ ਆਪਣੇ ਉਦਯੋਗ ਬੰਦ ਕਰਨੇ ਪੈਣਗੇ ਕਿਉਂਕਿ ਕੰਮ ਦੀ ਘਾਟ ਕਰਕੇ ਉਹ ਅਪਣੇ ਕਾਮਿਆਂ ਨੂੰ ਤਨਖ਼ਾਹਾਂ ਨਹੀਂ ਦੇ ਸਕਣਗੇ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਭਰੋਸੇ ਤੋਂ ਬਾਅਦ ਮਾਲ ਗੱਡੀਆਂ ਜਰੂਰ ਚਲਾਉਣੀਆਂ ਚਾਹੀਦੀਆਂ ਹਨ ।
ਖ਼ੁਰਾਕ ਤੇ ਸਪਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਾਲ ਗੱਡੀਆਂ ਦੀ ਅਵਾਜਾਈ ਬੰਦ ਹੋਣ ਕਰਕੇ ਗੁਜਰਾਤ ਵਿੱਚ ਬਾਰਦਾਨੇ ਦੀ ਸਪਲਾਈ ਰੁਕੀ ਹੋਈ ਹੈ ਜਿਸ ਕਰਕੇ ਝੋਨੇ ਦੀ ਚੁਕਾਈ ਵਿੱਚ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।