ਅਬੋਹਰ ‘ਚ 30 ਸਾਲ ਦੇ ਸਬ ਇੰਸਪੈਕਟਰ ਦਾ ਗੋਲ਼ੀ ਮਾਰ ਕੇ ਕੀਤਾ ਕਤਲ

0
1846

ਅਬੋਹਰ . ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਤੋਂ ਇੱਕ ਵੱਡੀ ਖ਼ਬਰ ਆਈ ਹੈ ਜਿੱਥੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਨੂੰ ਬੁੱਧਵਾਰ ਰਾਤ ਨੂੰ ਇੱਕ ਕਾਰ ਸਵਾਰ ਵਲੋਂ ਗੋਲੀ ਮਾਰ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ (30) ਵਜੋਂ ਹੋਈ ਹੈ ਜੋ ਬੁੱਧਵਾਰ ਰਾਤ ਕਰੀਬ ਸਵਾ 10 ਵਜੇ ਆਪਣੇ ਬਸੰਤ ਨਗਰੀ ਵਲੋਂ ਘਰ ਤੋਂ ਨਿਕਲਿਆ ਤੇ ਅਚਾਨਕ ਇੱਕ ਕਾਰ ਉਸ ਕੋਲ ਆ ਕੇ ਰੁਕੀ ਫਾਇਰਿੰਗ ਕਰ ਦਿੱਤੀ। ਅਣਪਛਾਤੇ ਮੁਲਜ਼ਮ ਵੱਲੋਂ ਤਿੰਨ ਫਾਇਰ ਕੀਤੇ ਗਏ ਜਿਸ ਵਿੱਚੋ ਇੱਕ ਗੋਲੀ ਗੁਰਵਿੰਦਰ ਦੇ ਸਿਰ ਵਿੱਚ ਲੱਗੀ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮੁਤਾਬਿਕ ਇਹ ਇੱਕ ਸਾਜਿਸ਼ ਨਾਲ ਕੀਤਾ ਗਿਆ ਕਤਲ ਹੈ। ਉਧਰ ਪਰਿਵਾਰਕ ਮੈਂਬਰਾ ਦਾ ਕਹਿਣਾ ਹੈ ਕਿ ਗੁਰਵਿੰਦਰ ਦੀ ਕਿਸੇ ਨਾਲ ਵੀ ਕੋਈ ਲਾਗ ਡਾਟ ਨਹੀਂ ਸੀ।

ਗੁਰਵਿੰਦਰ ਸਿੰਘ ਜ਼ਿਲ੍ਹਾ ਫਾਜ਼ਿਲਕਾ ਹੈੱਡਕੁਆਟਰ ਦੀ ਸੀਆਈਡੀ ਵਿੰਗ ‘ਚ ਤਾਇਨਾਤ ਸੀ। ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੈ।ਵਾਰਦਾਤ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵੀ ਜਾਂਚੇ ਜਾ ਰਹੇ ਹਨ।