ਅਬੋਹਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ 2 ਧੜਿਆਂ ਦੀ ਲੜਾਈ ‘ਚ 3 ਔਰਤਾਂ ਜ਼ਖਮੀ

0
3353

ਫਾਜ਼ਿਲਕਾ/ਅਬੋਹਰ (ਗੁਰਨਾਮ ਸੰਧੂ) | ਠਾਕਰਵਾੜੀ ਵਿੱਚ ਇੱਕ ਘਰ ਨੂੰ ਲੈ ਕੇ 2 ਧੜਿਆਂ ਵਿੱਚ ਝੜਪ ਹੋ ਗਈ, ਜਿਸ ਵਿਚ 3 ਔਰਤਾਂ ਜ਼ਖਮੀ ਹੋ ਗਈਆਂ। ਕ੍ਰਿਸ਼ਨਾ ਦੇਵੀ ਦੇ ਪਤੀ ਹਰੀ ਲਾਲ ਨੇ ਆਪਣੇ ਪਿਤਾ ਦੀ ਮੌਤ ਬਾਰੇ ਉਨ੍ਹਾਂ ਨੂੰ ਦੱਸਿਆ, ਜਦੋਂ ਉਹ ਦਿੱਲੀ ਤੋਂ ਆਪਣੇ ਘਰ ਆਏ ਤਾਂ ਉਨ੍ਹਾਂ ਦੇ ਤਾਏ ਤੇ ਉਸ ਦੇ ਮੁੰਡੇ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਜ਼ਮੀਨ ਦੇ ਸਾਰੇ ਪਰੂਫ ਉਨ੍ਹਾਂ ਦੇ ਕੋਲ ਹਨ, ਸਾਡਾ ਬਣਦਾ ਹਿੱਸਾ ਸਾਨੂੰ ਦਿੱਤਾ ਜਾਵੇ। ਉਨ੍ਹਾਂ ਨੇ ਇੰਨੀ ਗੱਲ ਕਹਿੰਦਿਆਂ ਉਨ੍ਹਾਂ ਦਾ ਕੁੱਟਮਾਰ ਕਰ ਦਿੱਤੀ। ਸਿਵਲ ਹਸਪਤਾਲ ਵਿੱਚ ਉਸ ਦੀ ਨੂੰਹ ਨੇ ਦੱਸਿਆ ਕਿ ਮੈਂ ਆਪਣੇ ਘਰ ਗਈ ਸੀ, ਜਿੱਥੇ ਮੇਰੇ ਚਾਚੇ ਦੇ ਮੁੰਡੇ ਨੇ ਸਾਡੀ ਕੁੱਟਮਾਰ ਕੀਤੀ, ਜਿਸ ਕਾਰਨ ਸਾਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।