ਕੈਨੇਡਾ ‘ਚ 3 ਪੰਜਾਬੀ ਨੌਜਵਾਨਾਂ ਨੇ ਕੀਤਾ ਬਜ਼ੁਰਗ ਪਤੀ-ਪਤਨੀ ਦਾ ਕਤਲ, ਗ੍ਰਿਫਤਾਰ

0
949

ਕੈਨੇਡਾ | ਇਸ ਸਮੇਂ ਦੀ ਵੱਡੀ ਖਬਰ ਕੈਨੇਡਾ ਦੇ ਸਰੀ ਤੋਂ ਸਾਹਮਣੇ ਆਈ ਹੈ। ਸਰੀ ‘ਚ 20 ਤੋਂ 22 ਸਾਲ ਦੇ ਤਿੰਨ ਪੰਜਾਬੀ ਨੌਜਵਾਨਾਂ ਨੇ 77 ਸਾਲ ਦੇ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ 9 ਮਈ ਨੂੰ ਲਗਭਗ 10.26 ਵਜੇ ਐਬਾਰਟਸਫਾਰਡ ਪੁਲਿਸ ਵਿਭਾਗ ਨੇ ਆਕਰਡਿਅਨ ਵੇ ਦੇ 33600 ਬਲਾਕ ‘ਚ ਇਕ ਨਿਵਾਸ ‘ਤੇ ਪਤੀ-ਪਤਨੀ ਨੂੰ ਮ੍ਰਿਤਕ ਪਾਇਆ ਸੀ।

ਪੁਲਿਸ ਨੇ ਜਾਂਚ ਲਈ ਹੋਮਿਸਾਈਡ ਇਨਵੈਟੀਗੇਸ਼ਨ ਟੀਮ ਨੂੰ ਬੁਲਾਇਆ, ਮ੍ਰਿਤਕਾਂ ਦੀ ਪਛਾਣ ਐਬਾਟਸਫੌਡ ਦੇ 77 ਸਾਲਾ ਅਨੋਲਡਾ ਡੀ ਜੋਂਗ ਅਤੇ ਉਸ ਦੀ ਪਤਨੀ 76 ਸਾਲਾਂਜੋਆਨ ਡੀ ਜੋਂਗ ਦੇ ਰੂਪ ਚ ਹੋਈ ਪੁਲਿਸ ਮਾਮਲੇ ਦੀ ਜਾਂਚ ਜੁਟੀ ਰਹੀ ਅਤੇ 16 ਦਸੰਬਰ ਨੂੰ ਜਾਂਚਕਰਤਾਵਾਂ ਨੇ ਜੋਆਨਾ ਅਤੇ ਅਨੋਲਡ ਡੀ ਜੋਂਗ ਦੇ ਕਤਲ ਲਈ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭਿਜੀਤ ਸਿੰਘ ਅਤੇ 22 ਸਾਲਾ ਖੁਸ਼ਵੀਰ ਖਿਲਾਫ ਕਤਲ ਦੇ ਦੋਸ਼ ਲੱਗੇ ਹੈ। ਤਿੰਨੇ ਨੌਜਵਾਨ ਸਰੀ ਦੇ ਰਹਿਣ ਵਾਲੇ ਹਨ। ਪੁਲਿਸ ਵਿਭਾਗ ਦੇ ਪ੍ਰਮੁੱਖ ਨੇ ਕਿਹਾ ਕਿ ਅੱਜ ਅਸੀਂ ਉਕਤ ਕਤਲ ਮਾਮਲੇ ‘ਚ ਨਿਆਂ ਪਾਉਣ ਦੇ ਕਰੀਬ ਹਾਂ।