ਚੰਡੀਗੜ੍ਹ ਕੌਮੀ ਇਨਸਾਫ਼ ਮੋਰਚੇ ‘ਚੋਂ 2 ਜੇਬ ਕਤਰੇ ਕਾਬੂ, ਪ੍ਰਦਰਸ਼ਨਕਾਰੀ ਬਣ ਕੇ ਲੋਕਾਂ ਨੂੰ ਬਣਾਉਂਦੇ ਸਨ ਸ਼ਿਕਾਰ

0
524
ਚੰਡੀਗੜ੍ਹ | ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ ਤੋਂ ਮਟੌਰ ਬੈਰੀਅਰ ‘ਤੇ ਚੱਲ ਰਹੇ ਧਰਨੇ ‘ਚ ਸ਼ਾਮਲ ਸਨੈਚਿੰਗ ਮਾਮਲੇ ‘ਚ ਚੰਡੀਗੜ੍ਹ ਪੁਲਿਸ ਨੇ ਇਕ ਪ੍ਰਦਰਸ਼ਨਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਜੀਤ ਸਿੰਘ (42) ਵਾਸੀ ਲੁਧਿਆਣਾ ਵਜੋਂ ਹੋਈ ਹੈ। ਇਸੇ ਮਾਮਲੇ ਵਿਚ ਪੁਲਿਸ ਨੇ ਸਾਢੇ 17 ਸਾਲਾ ਨਾਬਾਲਗ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਰਾਮ ਦਰਬਾਰ ਕਾਲੋਨੀ, ਫੇਜ਼-1 ਦੇ ਰਹਿਣ ਵਾਲੇ ਪ੍ਰਿੰਸ ਨਾਮਕ ਵਿਅਕਤੀ ਦਾ ਮੋਬਾਇਲ ਖੋਹਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਚੰਡੀਗੜ੍ਹ ਪੁਲਿਸ ਨੇ ਮਾਮਲੇ ਵਿਚ ਐਫਆਈਆਰ ਦਰਜ ਕਰਨ ਦੇ ਇਕ ਘੰਟੇ ਵਿਚ ਹੀ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ। ਸੈਕਟਰ 49 ਥਾਣੇ ਦੀ ਪੁਲਿਸ ਨੇ 13 ਫਰਵਰੀ ਨੂੰ ਆਈਪੀਸੀ ਦੀ ਧਾਰਾ 379-ਏ ਅਤੇ 34 ਤਹਿਤ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਮੁਹਾਲੀ ਦੇ ਸੈਕਟਰ 80 ਵਿਚ ਇਕ ਸੈਲੂਨ ਵਿਚ ਕੰਮ ਕਰਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ 13 ਫਰਵਰੀ ਨੂੰ ਰਾਤ 9 ਵਜੇ ਉਹ ਪੈਦਲ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਬੁੜੈਲ ਜੇਲ੍ਹ ਨੇੜੇ ਸੈਕਟਰ 50/51 ਰੋਡ ’ਤੇ ਪਹੁੰਚਿਆ ਤਾਂ ਦੋਵੇਂ ਮੁਲਜ਼ਮ ਉਸ ਦੇ ਨੇੜੇ ਆ ਗਏ।

ਉਨ੍ਹਾਂ ਵਿਚੋਂ ਇਕ ਨੇ ਉਸਦਾ ਹੱਥ ਫੜ ਲਿਆ। ਦੂਜਾ ਮੁਲਜ਼ਮ ਉਸ ਦੀ ਜੇਬ ਵਿਚੋਂ ਆਈਫੋਨ ਖੋਹ ਕੇ ਫ਼ਰਾਰ ਹੋ ਗਏ। ਉਸ ਦਾ ਆਧਾਰ ਕਾਰਡ ਅਤੇ 200 ਰੁਪਏ, ਮੋਬਾਇਲ ਦੇ ਕਵਰ ਵਿਚ ਸਨ। ਉਹ ਜੇਲ ਨੇੜੇ ਨਾਕਾ ਲੱਗਾ ਫੜਿਆ ਗਿਆ। ਪੁਲਿਸ ਨੇ ਉਸ ਨੂੰ ਬੁੜੈਲ ਜੇਲ ਨੇੜੇ ਕਾਬੂ ਕਰ ਲਿਆ। ਦੂਜੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ। ਪੁਲਿਸ ਨੇ ਇਨ੍ਹਾਂ ਕੋਲੋਂ ਲੁੱਟਿਆ ਮੋਬਾਇਲ ਵੀ ਬਰਾਮਦ ਕਰ ਲਿਆ ਹੈ।

ਹਰਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮਟੌਰ ਬੈਰੀਅਰ ਵਿਖੇ ਕੌਮੀ ਇਨਸਾਫ਼ ਮੋਰਚੇ ਵਿਚ ਹਿੱਸਾ ਲੈ ਰਿਹਾ ਹੈ। ਪਿਛਲੇ ਇਕ ਹਫ਼ਤੇ ਤੋਂ ਉਹ ਮੋਰਚੇ ਵਿਚ ਰਹਿ ਰਿਹਾ ਹੈ। ਫੜੇ ਗਏ ਨਾਬਾਲਗ ਨੂੰ ਜੁਵੇਨਾਈਲ ਹੋਮ ਭੇਜ ਦਿੱਤਾ ਗਿਆ ਹੈ। ਪੁਲਿਸ ਹਰਜੀਤ ਤੋਂ ਪੁੱਛਗਿੱਛ ਕਰ ਰਹੀ ਹੈ।