ਅੰਮ੍ਰਿਤਸਰ ‘ਚ ਕੋਰੋਨਾ ਵਾਇਰਸ ਨਾਲ 3 ਮੌਤਾਂ ਹੋਰ

0
581

ਅੰਮ੍ਰਿਤਸਰ . ਕੋਰੋਨਾ ਵਾਇਰਸ ਨਾਲ ਤਿੰਨ ਹੋਰ ਮੌਤਾਂ ਹੋ ਗਈ ਹਨ। ਇਹਨਾਂ ਮਾਰਨ ਵਾਲਿਆ ਵਿਚੋ ਦੋ ਮਰੀਜਾਂ ਦਾ ਇਲਾਜ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਸੀ ਅਤੇ ਇਕ ਦਾ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਇਸ ਨਾਲ ਸਿਰਫ ਅੰਮ੍ਰਿਤਸਰ ਵਿਚ ਹੀ ਕੋਰੋਨਾ ਵਾਇਰਸ ਨਾਲ 24 ਮੌਤਾਂ ਹੋ ਚੁੱਕੀਆ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਹੁਣ ਤੱਕ ਕੋਰੋਨਾ ਦੇ ਮਰੀਜਾਂ ਦਾ ਅੰਕੜਾ 3300 ਦੇ ਕਰੀਬ ਪੁਹੰਚ ਚੁੱਕਾ ਹੈ। ਇਹਨਾਂ ਵਿਚੋ 2450 ਦੇ ਕਰੀਬ ਮਰੀਜ਼ ਠੀਕ ਹੋ ਗਏ ਹਨ। ਪੰਜਾਬ ਵਿਚ ਕੋਰੋਨਾ ਨਾਲ ਮਾਰਨ ਵਾਲਿਆ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ।