2 ਮੋਟਰਸਾਇਕਲਾਂ ਦੀ ਟੱਕਰ ‘ਚ 3 ਮੌਤਾਂ, ਬਾਸਕਟਬਾਲ ਦੇ 2 ਖਿਡਾਰੀ ਜਖਮੀ

0
1244

ਮੋਗਾ (ਤਨਮਯ) | ਦੋ ਮੋਟਰਸਾਇਕਲਾਂ ਦੀ ਹੋਈ ਭਿਆਨਕ ਟੱਕਰ ‘ਚ ਤਿੰਨ ਮੌਤਾਂ ਹੋ ਗਈਆਂ। ਇਸ ਤੋਂ ਇਲਾਵਾ ਬਾਸਕਟਬਾਲ ਦੇ ਦੋ ਖਿਡਾਰੀ ਜਖਮੀ ਵੀ ਹੋ ਗਏ।

ਜਾਣਕਾਰੀ ਮੁਤਾਬਿਕ ਮੋਗਾ ਦੇ ਨਜ਼ਦੀਕੀ ਪਿੰਡ ਰਾਉਕੇ ਕਲਾਂ ਦਾ ਰਹਿਣ ਵਾਲਾ ਵਿਅਕਤੀ ਆਪਣੇ ਮੁੰਡੇ ਅਤੇ ਉਸਦੇ ਦੋਸਤ ਨੂੰ ਛੱਡਣ ਜਾ ਰਿਹਾ ਸੀ।

ਰਸਤੇ ਵਿੱਚ ਸਾਹਮਣੇ ਤੋਂ ਆ ਰਹੇ ਮੋਟਰਸਾਇਕਲ ਨਾਲ ਟੱਕਰ ਹੋ ਗਈ। ਉਸ ਮੋਟਰਸਾਇਕਲ ‘ਤੇ ਵੀ 2 ਨੌਜਵਾਨ ਸਵਾਰ ਸਨ। ਸਾਮਹਣੇ ਵਾਲੀ ਬਾਇਕ ਦੇ ਦੋਹਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਹਿਲੇ ਮੋਟਰਸਾਇਕਲ ਨੂੰ ਚਲਾ ਰਹੇ ਵਿਅਕਤੀ ਨੇ ਵੀ ਦਮ ਤੋੜ ਦਿੱਤਾ।

ਜਖਮੀ ਦੋਹਾਂ ਨੌਜਵਾਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਸਰਕਾਰੀ ਹਸਪਤਾਲ ਦੀ ਡਾ. ਨਿਧੀ ਗੁਪਤਾ ਨੇ ਦੱਸਿਆ ਕਿ ਹਸਪਤਾਲ ਪੰਜ ਲੋਕਾਂ ਨੂੰ ਲਿਆਇਆ ਗਿਆ ਸੀ। ਉਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਸੀ।  16-17 ਸਾਲ ਦੇ ਦੋ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ।