24 ਘੰਟੇ ‘ਚ ਕੋਰੋਨਾ ਨਾਲ 3 ਮੌਤਾਂ, 901 ਪਾਜ਼ੀਟਿਵ, 20 ਮਰੀਜ਼ ਆਈਸੀਯੂ ‘ਚ

0
3811

ਜਲੰਧਰ | ਕੋਰੋਨਾ ਦੇ ਜ਼ਿਲ੍ਹੇ ‘ਚ 901 ਨਵੇਂ ਕੇਸ ਆਏ ਹਨ, ਜਦਕਿ 3 ਮਰੀਜਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਚਿੰਤਾ ਵਾਲੀ ਗੱਲ ਇਹ ਹੈ ਕਿ ਸਿਵਲ ਹਸਪਤਾਲ ਦੇ ਕੋਵਿਡ ਆਈਸੀਯੂ ‘ਚ 72 ਘੰਟੇ ‘ਚ 20 ਮਰੀਜ਼ ਦਾਖਲ ਹੋਏ, ਜਿਨ੍ਹਾਂ ਚੋਂ 2 ਨੇ ਦਮ ਤੋੜ ਦਿੱਤਾ।

ਹੁਣ ਤੱਕ ਜਿਲ੍ਹੇ ‘ਚ ਕੁੱਲ 72025 ਕੇਸ ਪਾਜ਼ੀਟਿਵ ਆ ਚੁੱਕੇ ਹਨ, ਜਦਕਿ ਕੋਰੋਨਾ ਦੇ ਕਾਰਨ 1521 ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ 16 ਅਜਿਹੇ ਲੋਕਾਂ ਦੀ ਵੀ ਸੰਕਰਮਣ ਪੁਸ਼ਟੀ ਹੋਈ ਹੈ, ਜੋ ਬੀਤੇ ਦਿਨ ਇਟਲੀ, ਗ੍ਰੀਸ, ਅਮਰੀਕਾ ਅਤੇ ਯੂਕੇ ਤੋਂ ਆਏ ਹਨ।

ਸੰਕਰਮਿਤਾਂ ‘ਚ ਸੈਸ਼ਨ ਕੋਰਟ ਨਾਲ ਸੰਬੰਧਿਤ, ਬੈਂਕ ਕਰਮਚਾਰੀ ਅਤੇ ਪ੍ਰਾਈਵੇਟ ਕੰਪਨੀਆਂ ਦੇ ਮੁਲਾਜਿਮ ਵੀ ਸ਼ਾਮਿਲ ਹਨ। ਵੀਰਵਾਰ ਤੱਕ ਕੋਰੋਨਾ ਵਾਇਰਸ ਦੇ ਐਕਟਿਵ ਮਰੀਜਾਂ ਦੀ ਸੰਖਿਆ 4648 ਤੱਕ ਪਹੁੰਚ ਗਈ ਹੈ।

ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਵੀਰਵਾਰ ਨੂੰ ਓਮੀਕ੍ਰੋਨ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ 16 ਯਾਤਰੀਆਂ ਨੂੰ ਸੰਕਰਮਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਏਅਰਪੋਰਟ ਦੀ ਟੈਸਟਿੰਗ ‘ਚ ਉਕਤ ਸਾਰੇ ਯਾਤਰੀ ਕੋਰੋਨਾ ਦੀ ਚਪੇਟ ‘ਚ ਨਹੀਂ ਆਏ।

ਵਿਭਾਗ ਨੇ ਅੱਠਵੇਂ ਦਿਨ ਸੈਂਪਲ ਲਏ ਤਾਂ 16 ਯਾਤਰੀਆਂ ਦੀ ਸੰਕਰਮਣ ਪੁਸ਼ਟੀ ਹੋਈ ਹੈ। ਇਨ੍ਹਾਂ ‘ਚ ਕਈ ਯਾਤਰੀਆਂ ਨੂੰ ਕੋਰੋਨਾ ਦੇ ਲੱਛਣ ਵੀ ਸਨ। ਹਾਲੇ ਇਨ੍ਹਾਂ ਯਾਤਰੀਆਂ ਨੂੰ ਘਰ ‘ਚ ਹੀ ਕੁਆਰੰਟੀਨ ਕੀਤਾ ਗਿਆ ਹੈ। ਜਦਕਿ ਕਿਸੇ ਵੀ ਯਾਤਰੀ ਨੂੰ ਹਾਲੇ ਹਸਪਤਾਲ ‘ਚ ਦਾਖਿਲ ਨਹੀਂ ਕੀਤਾ ਗਿਆ।

ਹੁਣ ਤੱਕ ਜ਼ਿਲ੍ਹੇ ‘ਚ 43 ਯਾਤਰੀਆਂ ਦੀ ਰਿਪੋਰਟ ਆ ਚੁੱਕੀ ਹੈ, ਜਦਕਿ 704 ਯਾਤਰੀਆਂ ਦੇ ਸੈਂਪਲ ਹੋ ਚੁੱਕੇ ਹਨ।