ਮਨਾਲੀ| ਲੰਘੇ ਦਿਨੀਂ ਹਿਮਾਚਲ ਦੇ ਮਨਾਲੀ ਵਿਚ ਹੜ੍ਹਾਂ ਰੁੜ੍ਹੀ ਬੱਸ ਮਲਬੇ ਦੇ ਢੇਰ ਵਿਚੋਂ ਮਿਲੀ ਹੈ। ਇਸ ਬੱਸ ਵਿਚੋਂ 3 ਸਵਾਰੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਲਾਸ਼ਾਂ ਇਕੋ ਪਰਿਵਾਰ ਦੀਆਂ ਦੱਸੀਆਂ ਜਾ ਰਹੀਆਂ ਹਨ। ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਹੈ।ਹਾਲਾਂਕਿ ਅਜੇ ਤੱਕ ਬੱਸ ਨੂੰ ਬਿਆਸ ਦਰਿਆ ਵਿਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ।
ਸੋਮਵਾਰ ਨੂੰ ਮਨਾਲੀ ਪ੍ਰਸ਼ਾਸਨ-ਪੁਲਿਸ ਨੇ ਚਾਰ ਘੰਟੇ ਤੱਕ ਬਚਾਅ ਮੁਹਿੰਮ ਚਲਾ ਕੇ ਲਾਸ਼ਾਂ ਨੂੰ ਬੱਸ ‘ਚੋਂ ਕੱਢਣ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਤਿੰਨੋਂ ਲਾਸ਼ਾਂ ਇੱਕੋ ਪਰਿਵਾਰ- ਮਾਂ, ਧੀ ਅਤੇ ਦਾਦੇ ਦੀਆਂ ਹਨ। ਮ੍ਰਿਤਕਾਂ ਦੀ ਪਛਾਣ ਅਬਦੁਲ (62), ਉਸ ਦੀ ਨੂੰਹ ਪ੍ਰਵੀਨ (32) ਅਤੇ ਪੋਤੀ ਅਲਵੀਰ (5) ਵਜੋਂ ਹੋਈ ਹੈ।
ਰਿਸ਼ਤੇਦਾਰ ਮੀਰਾ ਨੇ ਦੱਸਿਆ ਕਿ ਅਬਦੁਲ ਮਜੀਦ ਦਾ ਪੁੱਤਰ ਬਹਾਰ (40), ਨਜਮਾ (35), ਇਸ਼ਤਿਹਾਰ (21), ਉਮਰਾ ਬੀਬੀ (20), ਕਰੀਨਾ (18), ਵਾਰਿਸ (12), ਮੌਸਮ (6) ਅਤੇ ਰਿਸ਼ਤੇਦਾਰ ਏਜਾਜ਼ ਅਹਿਮਦ ਮੁਸਾਫਿਰਖਾਨਾ, ਜੋ ਕਿ ਯੂਪੀ ਦੇ ਅਮੇਠੀ ਦੇ ਕਦੀਮ ਅਲੀਗਾਂਵ ਦਾ ਰਹਿਣ ਵਾਲੇ ਹਨ, ਫਿਲਹਾਲ ਲਾਪਤਾ ਹਨ।
ਜ਼ਿਕਰਯੋਗ ਹੈ ਕਿ ਲੰਘੇ ਹਫਤਿਆਂ ਦੌਰਾਨ ਮਨਾਲੀ ਵਿਚ ਭਾਰੀ ਬਾਰਿਸ਼ ਦੌਰਾਨ ਹੜ੍ਹਾਂ ਵਰਗੀ ਸਥਿਤੀ ਬਣੀ ਸੀ ਤੇ ਬਹੁਤ ਸਾਰੇ ਮਕਾਨ-ਦਾੁਕਾਨਾਂ ਪਾਣੀ ਵਿਚ ਰੁੜ ਗਈਆਂ ਸਨ। ਇਸੇ ਤਰ੍ਹੀਂ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਮਨਾਲੀ ਗਈ ਪੀਆਰਟੀਸੀ ਦੀ ਬੱਸ ਵਿਚ ਲਾਪਤਾ ਹੋ ਗਈ ਸੀ। ਸੰਗਰੂਰ ਦੇ ਰਹਿਣ ਵਾਲੇ ਪੀਆਰਟੀਸੀ ਬੱਸ ਦੇ ਡਰਾਈਵਰ ਦੀ ਲਾਸ਼ ਤਾਂ ਮਿਲ ਗਈ ਸੀ ਪਰ ਬਾਕੀਆਂ ਦਾ ਕੁਝ ਪਤਾ ਨਹੀਂ ਲੱਗਾ ਸੀ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ