ਜਲੰਧਰ ‘ਚ ਆਏ ਕੋਰੋਨਾ ਦੇ 26 ਹੋਰ ਮਾਮਲੇ, ਗਿਣਤੀ ਹੋਈ 1459

0
536

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਜਲੰਧਰ ਵਿਚ 26 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਵੀ ਸਭ ਤੋਂ ਵੱਡਾ ਅੰਕੜਾ 96 ਮਰੀਜ਼ ਮਿਲੇ ਸਨ। ਇਹਨਾਂ ਮਰੀਜ਼ਾਂ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1459 ਹੋ ਗਈ ਹੈ। ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 31 ਹੈ। ਅੱਜ ਜ਼ਿਲ੍ਹੇ ਵਾਸਤੇ ਥੋੜੀ ਜਿਹੀ ਰਾਹਤ ਇਹ ਵੀ ਹੈ ਕਿ 372 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ। ਦੱਸ ਦਈਏ ਕਿ ਸ਼ਾਮ ਤੱਕ ਕੁਝ ਹੋਰ ਰਿਪੋਰਟਾਂ ਸਾਹਮਣਾ ਆ ਸਕਦੀਆਂ ਹਨ।