ਨਾਂਦੇੜ ਦੇ ਸਰਕਾਰੀ ਹਸਪਤਾਲ ‘ਚ 24 ਘੰਟਿਆਂ ‘ਚ 25 ਮਰੀਜ਼ਾਂ ਦੀ ਮੌਤ, ਦਵਾਈਆਂ ਦੀ ਕਿੱਲਤ ਕਾਰਨ ਗਈਆਂ ਜਾਨਾਂ

0
434

ਮਹਾਰਾਸ਼ਟਰ, 3 ਅਕਤੂਬਰ | ਨਾਂਦੇੜ ਦੇ ਸਰਕਾਰੀ ਹਸਪਤਾਲ ‘ਚ 24 ਘੰਟਿਆਂ ਵਿਚ 25 ਮਰੀਜ਼ਾਂ ਦੀ ਮੌਤ ਹੋ ਗਈ। ਇਸ ਵਿਚ 12 ਬੱਚੇ ਵੀ ਸ਼ਾਮਲ ਹਨ। ਘਟਨਾ ਨਾਲ ਸਿਹਤ ਵਿਭਾਗ ‘ਚ ਹੜਕੰਪ ਮਚ ਗਿਆ ਹੈ। ਲੋਕਾਂ ਨੇ ਹਸਪਤਾਲ ਵਿਚ ਹੰਗਾਮਾ ਕੀਤਾ ਤੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ। ਮਾਮਲਾ ਸ਼ੰਕਰ ਰਾਓ ਚਵਾਣ ਸਰਕਾਰੀ ਹਸਪਤਾਲ ਦਾ ਹੈ।

ਜਾਣਕਾਰੀ ਮੁਤਾਬਕ ਹਾਫਕਿਨ ਟਰੇਨਿੰਗ, ਰਿਸਰਚ ਐਂਡ ਟੈਸਟਿੰਗ ਇੰਸਟੀਚਿਊਟ ਨੇ ਦਵਾਈਆਂ ਦੀ ਖਰੀਦਦਾਰੀ ਬੰਦ ਕਰ ਦਿੱਤੀ ਹੈ। ਇਸ ਕਾਰਨ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦੀ ਵੱਡੀ ਘਾਟ ਹੈ। ਸਮੇਂ ਸਿਰ ਦਵਾਈਆਂ ਨਾ ਮਿਲਣ ਕਾਰਨ ਮਰੀਜ਼ ਆਪਣੀ ਜਾਨ ਗੁਆ ​​ਰਹੇ ਹਨ।

ਮਾਮਲੇ ਵਿਚ ਸਰਕਾਰੀ ਹਸਪਤਾਲ ਦੇ ਸੁਪਰਡੈਂਟ ਐੱਸ. ਆਰ. ਵਾਕੋਡੇ ਦਾ ਦਾਅਵਾ ਹੈ ਕਿ ਮਰਨ ਵਾਲਿਆਂ ਵਿਚ ਵਾਧੂ ਮਰੀਜ਼ ਸ਼ਾਮਲ ਹਨ। ਮਰੀਜ਼ਾਂ ਨੂੰ ਆਖਰੀ ਸਮੇਂ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਵੀ ਕਮੀ ਹੈ। 70 ਤੋਂ 80 ਕਿਲੋਮੀਟਰ ਦੇ ਇਲਾਕੇ ਦੇ ਮਰੀਜ਼ ਡਾ. ਸ਼ੰਕਰ ਰਾਓ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖ਼ਲ ਹਨ। ਐਤਵਾਰ ਨੂੰ 24 ਘੰਟਿਆਂ ‘ਚ 12 ਬੱਚਿਆਂ ਦੀ ਮੌਤ ਹੋ ਗਈ ਸੀ। ਤਬਾਦਲੇ ਕਾਰਨ ਕੁਝ ਦਿੱਕਤ ਆਈ ਹੈ।