ਤਰਨਤਾਰਨ (ਬਲਜੀਤ ਸਿੰਘ) | ਪਿੰਡ ਪੱਧਰੀ ਦੇ ਕਾਂਗਰਸੀ ਸਰਪੰਚ ਦਿਲਬਾਗ ਸਿੰਘ ਦੇ 22 ਸਾਲ ਦੇ ਨੌਜਵਾਨ ਬੇਟੇ ਸ਼ਗਨਦੀਪ ਸਿੰਘ ਦੀ ਕਾਂਗਰਸੀ ਵਰਕਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਸ਼ਗਨਦੀਪ ਇੱਕ ਝਗੜੇ ਨੂੰ ਸੁਲਝਾਉਣ ਗਿਆ ਸੀ ਜਿਸ ਵਿੱਚ ਅਰੋਪੀ ਕੁਲਦੀਪ ਸਿੰਘ ਕੀਪਾ ਓੁਰਫ ਬੰਬ ਨੇ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਗੋਲੀ ਮਾਰ ਦਿੱਤੀ।
ਜਾਣਕਾਰੀ ਮੁਤਾਬਿਕ ਅਰੋਪੀ ਕੁਲਦੀਪ ਸਿੰਘ ਪਿੰਡ ਪੱਧਰੀ ਕਲਾਂ ਦੇ ਕਾਂਗਰਸੀ ਸਰਪੰਚ ਦਿਲਬਾਗ ਦੇ ਧੜੇ ਤੋਂ ਵੱਖ ਹੋ ਗਿਆ ਸੀ ਅਤੇ ਆਪਣਾ ਧੜਾ ਬਣਾ ਲਿਆ ਸੀ।
ਸ਼ੁੱਕਰਵਾਰ ਦੀ ਰਾਤ ਅਰੋਪੀ ਦਾ ਸਾਬਕਾ ਸਿਪਾਹੀ ਰਾਜਬੀਰ ਸਿੰਘ ਨਾਲ ਝਗੜਾ ਹੋਇਆ ਸੀ। ਝਗੜਾ ਸੁਲਝਾਉਣ ਸਰਪੰਚ ਦਿਲਬਾਗ ਦਾ ਬੇਟਾ ਸ਼ਗਨਦੀਪ ਗਿਆ ਸੀ। ਇਸ ਦੌਰਾਨ ਅਰੋਪੀ ਨੇ ਸਾਥੀਆਂ ਨੂੰ ਕਿਹਾ ਕਿ ਸਰਪੰਚ ਦੇ ਮੁੰਡੇ ਨੂੰ ਭੱਜਣ ਨਹੀਂ ਦੇਣਾ। ਇਸ ਤੋਂ ਬਾਅਦ ਅਰੋਪੀ ਨੇ .12 ਬੋਰ ਦੀ ਰਾਈਫਲ ਨਾਲ ਫਾਈਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਸ਼ਗਨਦੀਪ ਸਿੰਘ ਦੀ ਧੌਣ ਨੇੜੇ ਲੱਗੀ ਜਿਸ ਨਾਲ ਮੌਕੇ ‘ਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਸ਼ਗਨਦੀਪ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਪਤਨੀ ਸਮੇਤ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ।
ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਅਰੋਪੀ ਕੁਲਦੀਪ ਉਸ ਨੂੰ ਲੰਬੇ ਸਮੇਂ ਤੋਂ ਪਰਿਵਾਰ ਨੂੰ ਤਬਾਹ ਕਰਨ ਦੀ ਧਮਕੀ ਦੇ ਰਿਹਾ ਸੀ। ਅੱਜ ਉਸ ਨੇ ਮੇਰੇ ਲੜਕੇ ਦੀ ਹੱਤਿਆ ਕਰ ਦਿੱਤੀ।
ਘਟਨਾ ਤੂੰ ਬਾਅਦ ਅਰੋਪੀ ਅਤੇ ਉਸ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਸੰਦੀਪ ਅਗਨੀਹੋਤਰੀ, ਲੈਂਡ ਮੌਰਟਗੇਜ ਬੈਂਕ ਦੇ ਮੈਨੇਜਰ ਰਮਨ ਕੁਮਾਰ ਸ਼ਰਮਾ, ਬਲਾਕ ਕਾਂਗਰਸ ਪ੍ਰਧਾਨ ਸੰਦੀਪ ਕੁਮਾਰ ਸੋਨੂੰ ਮੌਕੇ ‘ਤੇ ਪਹੁੰਚ ਗਏ ਸਨ।
ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਸਰਪੰਚ ਦਿਲਬਾਗ ਸਿੰਘ ਦੇ ਬਿਆਨ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।
ਵੇਖੋ ਵੀਡੀਓ
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)